ਸ . ਸੁਖਵਿੰਦਰ ਸਿੰਘ ਪਲਾਹਾ ਮੁੱਖ ਸੰਪਾਦਕ ਅਦਾਰਾ ਧੂਰੀ ਦੀ ਸਵੇਰ ਡੀ ਡੀ ਐਸ ਨਿਊਜ਼ ਪੇਪਰ ਹਿੰਦੀ/ ਪੰਜਾਬੀ ਦੀ ਸ਼ੁਰੂਆਤ 03- 09- 2018 ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਕਿਰਤੀ ਮਿਡਲ ਪ੍ਰੀਵਾਰ ਰਾਮਗੜ੍ਹੀਆ ਵਿੱਚ ਹੋਈ ਸਾਡੇ ਬਹੁਤ ਸਤਿਕਾਰਯੋਗ ਸ.ਸੁਖਵਿੰਦਰ ਸਿੰਘ ਪਲਾਹਾ ਜੀ ਜੋ ਕਿ
ਮੁੱਖ ਸੰਪਾਦਕ ਧੂਰੀ ਦੀ ਸਵੇਰ ਡੀ ਡੀ ਐਸ ਨਿਊਜ ਪੇਪਰ ਹਿੰਦੀ/ਪੰਜਾਬੀ ਨਿਊਜ਼ ਪੇਪਰ ਕੱਢ ਰਹੇ ਹਨ। ਜੇਕਰ ਉਹਨਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਹੀ ਜਿਆਦਾ ਮਿਹਨਤ ਦੇ ਨਾਲ ਡੀ ਡੀ ਐਸ ਨਿਊਜ਼ ਪੇਪਰ ਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਸਿਖਰਾਂ ਤੇ ਪਹੁੰਚਾਇਆ ਹੈ।
ਇਸ ਪਿੱਛੇ ਉਹਨਾਂ ਦੀ ਕਿੰਨੀ ਮਿਹਨਤ ਹੈ ਇਸ ਗੱਲ ਦਾ ਅੰਦਾਜ਼ਾ ਡੀ ਡੀ ਐਸ ਨਿਊਜ਼ ਪੇਪਰ ਦੀ ਤਰੱਕੀ ਨੂੰ ਦੇਖ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਧਾਰਮਿਕ ਸਾਹਿਤਿਕ ਅਤੇ ਰਾਜਨੀਤਿਕ ਪੱਖ ਤੋਂ ਡੀ ਡੀ ਐਸ ਨਿਊਜ਼ ਪੇਪਰ ਦੀਆਂ ਸਰਗਰਮੀਆਂ ਅਕਸਰ ਹੀ ਤੇਜ ਵੇਖੀਆਂ ਗਈਆਂ ਹਨ। ਜੋ ਪੱਤਰਕਾਰ ਗਰਾਉਂਡ ਪੱਧਰ ਤੇ ਚੰਗਾ ਕੰਮ ਕਰਦੇ ਉਨ੍ਹਾਂ ਦਾ ਸਮੇਂ ਸਮੇਂ ਤੇ ਮਾਣ ਸਤਿਕਾਰ ਵੀ ਕਰਦੇ ਹਨ ਤੇ ਸਾਰੇ ਅਦਾਰੇ ਦੇ ਪੱਤਰਕਾਰਾਂ ਨੂੰ ਆਪਣੇ ਪ੍ਰੀਵਾਰ ਵਾਂਗ ਪਿਆਰ ਤੇ ਸਤਿਕਾਰ ਦਿੰਦੇ ਹਨ ਸ੍ਰ ਪਲਾਹਾ ਜੀ ਜਿਸ ਕਰਕੇ ਸਰਦਾਰ ਸੁਖਵਿੰਦਰ ਸਿੰਘ ਪਲਾਹਾ ਜੀ ਵਧਾਈ ਦੇ ਪਾਤਰ ਹਨ ,ਜੋ ਅਦਾਰਾ ਧੂਰੀ ਦੀ ਸਵੇਰ ਡੀ ਡੀ ਐਸ ਨਿਊਜ਼ 6 ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਉਹ ਲੋਕਾਂ ਦੀਆਂ ਮੁਸਕਲਾਂ ਨੂੰ ਸਰਕਾਰ ਤੱਕ ਪਹੁੰਚਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਜੋ ਲੋਕਾਂ ਨੂੰ ਕੋਈ ਸਹੁਲਤ ਦਿੰਦੀ ਉਹ ਲੋਕਾਂ ਤੱਕ ਪਹੁੰਚਾਉਣ ਚ੍ਹ ਸਹਾਈ ਹੁੰਦਾ ਹੈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਪਾਠਕ ਵਰਗ ਦੀਆਂ ਉਮੀਦਾਂ ਤੇ ਉਹ ਹਮੇਸ਼ਾ ਹੀ ਖਰੇ ਉਤਰਦੇ ਰਹਿਣਗੇ