ਧੂਰੀ 28 ਮਾਰਚ ( ਸੁਖਵਿੰਦਰ ਸਿੰਘ ਪਲਾਹਾ) ਇੰਸਪੈਕਟਰ ਸ੍ਰ ਜਸਵੀਰ ਸਿੰਘ ਸਿੰਘ ਤੂਰ ਇੰਚਾਰਜ ਥਾਣਾ ਸਿਟੀ ਧੂਰੀ ਨੇ ਅੱਜ ਸਵਰਨਕਾਰ ਸੰਘ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਦੁਕਾਨਾਂ ਤੇ ਚੋਰੀ ਹੋਣ, ਚੋਰੀ ਦੇ ਬਚਾਓ ਲਈ ਸਮੂਹ ਜਿਊਲਰਜ ਨੂੰ ਆਪੋ ਆਪਣੀਆਂ ਦੁਕਾਨਾਂ ਦੇ ਕੈਮਰੇ ਲਗਾਤਾਰ ਚਾਲੂ ਰੱਖਣ ਅਤੇ, ਦੁਕਾਨਾਂ ਤੇ ਸਕਿਓਰਟੀ ਪਰਪਜ਼ ਲਈ ਸਕਿਓਰਟੀ ਸਿਸਟਮ ਲਗਾਉਣ ਦੁਕਾਨ ਦੇ ਸਟਰ,ਉਪਰਲੀ ਛੱਤ ਦੇ ਦਰਵਾਜ਼ੇ, ਤਿਜੋਰੀ ਆਦਿ ਨੂੰ ਇਲੈਕਟ੍ਰਿਕ ਸਾਧਨ ਲਗਵਾਉਣ ਦੀ ਅਪੀਲ ਕੀਤੀ, ਉਹਨਾਂ ਸੰਘ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੀ ਰਾਤ ਪਾਠਸ਼ਾਲਾ ਸਕੂਲ ਰੋਡ ਤੇ ਇੱਕ ਨਾਮੀ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਾਇਰਨ ਵੱਜਣ ਦੀ ਅਵਾਜ ਕਾਰਨ ਬਚਾਓ ਰਹਿ ਗਿਆ,ਚੋਰ ਚੋਰੀ ਲਈ ਵਰਤੇ ਜਾਣ ਵਾਲੇ ਔਜਾਰ ਛੱਡ ਕੇ ਭੱਜ ਨਿਕਲੇ ,ਉਨ੍ਹਾਂ ਸਾਰਿਆਂ ਨੂੰ ਸਤੱਰਕ ਰਹਿਣ ਦੀ ਅਪੀਲ ਕੀਤੀ, ਸਵਰਨਕਾਰ ਸੰਘ ਦੇ ਆਗੂਆਂ ਨੇ ਬਜ਼ਾਰ ਵਿਚ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਇਸ ਮੌਕੇ ਤੇ ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਚਾਂਗਲੀ, ਸ਼ਹਿਰੀ ਪ੍ਰਧਾਨ ਚੰਨ ਪ੍ਰੀਤ ਸਿੰਘ ਰਿੰਕੂ, ਮਦਨ ਲਾਲ ਵਰਮਾ, ਗੁਰਮੀਤ ਸਿੰਘ ਗੰਗਾਂ, ਰਜਿੰਦਰ ਸਿੰਘ ਨਿੱਕਾ, ਦਲਵੀਰ ਸਿੰਘ ਕਾਕਾ, ਪ੍ਰਵੀਨ ਕਾਜਲਾ, ਮਨਮੋਹਨ ਵਰਮਾ, ਤੋਂ ਇਲਾਵਾ ਸਵਰਨਕਾਰ ਸੰਘ ਦੇ ਹੋਰ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।
ਐਸ ,ਐਚ ,ਓ ਸਿਟੀ ਧੂਰੀ ਨੇ ਸਵਰਨਕਾਰ ਸੰਘ ਦੇ ਆਗੂਆਂ ਨਾਲ ਕੀਤੀ ਮੀਟਿੰਗ
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ