ddsnews.in

LATEST NEWS
ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਆਪ ਵਿਧਾਇਕ ਗੱਜਣਮਾਜਰਾ ਦੇ ਦਫਤਰ ਦਾ ਘਿਰਾਓ
WhatsApp
Facebook
Twitter

 

1000 ਰੁਪਏ ਦਾ ਐਲਾਨ ਮਹਿਲਾਵਾਂ ਨਾਲ ਧੋਖਾ : ਕਮਲ ਧਾਲੀਵਾਲ

ਅਮਰਗੜ੍ਹ 18ਮਾਰਚ (ਹਰਭਗਵਾਨ ਸਿੰਘ ਚੀਮਾਂ) ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਂ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਅਧੀਨ ਕਾਂਗਰਸ ਪਾਰਟੀ ਹਲਕਾ ਅਮਰਗੜ੍ਹ ਅਤੇ ਸਰਗਰਮ ਨੌਜਵਾਨ ਕਾਂਗਰਸੀ ਆਗੂ ਇੰਡੀਅਨ ਓਵਰਸੀਜ਼ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਦੀ ਸਰਪ੍ਰਸਤੀ ਹੇਠ ‘ਜਾਗੋ ਸਰਕਾਰ ਜਾਗ’ ਦੇ ਨਾਅਰੇ ਹੇਠ ਮੌਜੂਦਾ ਆਪ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਦੇ ਅਮਰਗੜ੍ਹ ਸਥਿੱਤ ਦਫਤਰ ਦਾ ਘਿਰਾਓ ਕੀਤਾ ਗਿਆ ਇਸ ਸਮੇਂ ਉਨ੍ਹਾਂ ਨਾਲ ਸਾਬਕਾ ਵਿਧਾਇਕ ਮਰਹੂਮ ਧਨਵੰਤ ਸਿੰਘ ਧੂਰੀ ਦੇ ਵਰਜਦ ਸਮਿਤ ਸਿੰਘ ਮਾਨ ਵੀ ਹਾਜਰ ਰਹੇ ਧਾਲੀਵਾਲ ਨੇ ਬੋਲਦਿਆਂ ਕਿਹਾ, ਕਿ ਆਮ ਆਦਮੀ ਪਾਰਟੀ ਨੇ ਮਹਿਲਾਂ ਦਿਵਸ਼ ਤੇ 1000 ਰੁਪਏ ਦਾ ਐਲਾਨ ਤਾਂ ਕੀਤਾ, ਪਰ ਪਿਛਲੇ 4 ਸਾਲਾਂ ਦਾ ਰਹਿੰਦੇ 48000 ਰੁਪਏ ਤੇ ਪਰਦਾ ਪਾਕੇ ਪੰਜਾਬ ਧੀਆਂ-ਭੈਣਾ ਨਾਲ ਮਜਾਕ ਕੀਤਾ ਹੈ, ਪਿਛਲੇ ਦਿਨੀਂ ਬਜ਼ਟ ਪੇਸ਼ ਵਿੱਚ ਮਹਿਲਾਵਾ ਦੇ ਰਹਿਦੇ 4 ਸਾਲਾਂ ਦੇ ਬਕਾਏ ਦੀ ਗੱਲ ਨਾ ਕਰਕੇ ਸੂਬਾ ਸਰਕਾਰ ਨੇ ਸਾਡੀਆਂ ਧੀਆਂ-

ਜਾਗ ਸਰਕਾਰ ਜਾਗ

ਭੈਣਾਂ ਦਾ ਅਪਮਾਨ ਕੀਤਾ ਜੋ ਨਾ ਅਸਹਿਣਯੋਗ ਹੋ ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਐਲਾਨ ਮੰਤਰੀ ਬਣਕੇ ਰਹਿ ਗਿਆ, ਜਿਵੇਂ ਕਠਪੁਤਲੀ ਇਸਾਰਿਆਂ ਤੇ ਨੱਚਦੀ ਹੈ, ਸੂਬੇ ਦੇ ਵਜ਼ੀਰ ਦਾ ਉਹ ਹਾਲ ਹੈ, ਜਿਵੇਂ ਦਿੱਲੀ

ਬੈਠੇ ਆਮ ਆਦਮੀ ਪਾਰਟੀ ਦੇ ਆਕਾ ਹੁਕਮ ਕਰਦੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਦਾ ਹੈ ਪਰ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਗਏ, ਮੁੱਖ ਮੰਤਰੀ ਦੇ ਚੁਟਕਲਿਆਂ ਦਾ ਸਮਾਂ ਪੂਰਾ ਹੋਣ ਵਾਲਾ ਹੈ, ਜਿਸ ਦਾ ਜਵਾਬ ਪੰਜਾਬ ਜਨਤਾ 2027 ਵਿੱਚ ਦੇਵੇਗੀ। ਇਸ ਸਮੇਂ ਸਮਿਤ ਸਿੰਘ ਮਾਨ ਨੇ ਬੋਲਦਿਆਂ ਕਿਹਾ, ਕਿ ਜਦ ਚੋਣ ਮੈਨੀਫੈਸਟ ਤੋਂ ਪਹਿਲਾਂ 1000 ਰੁਪਏ ਵਾਲੇ ਫਾਰਮ ਬੀਬੀਆਂ ਤੋਂ ਭਰਵਾਏ ਸਨ ਤਾਂ ਹੁਣ ਦੁਬਾਰਾ ਫਾਰਮ ਭਰਾਉਣ ਦੀ ਪ੍ਰਕਿਰਿਆਂ ਕਿਓ ? ਇਹ ਸਿਰਫ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਅਤੇ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਸਟੰਟ ਹੈ। ਪੰਜਾਬ ਦੇ ਕਰਜੇ ਤੇ ਚਿੰਤਾਂ ਜਤਾਉਦੇ ਮਾਨ ਨੇ ਕਿਹਾ, ਕਿ ਆਮ ਆਦਮੀ ਪਾਰਟੀ ਜਾਦੀ ਜਾਦੀ ਪੰਜਾਬ ਸਿਰ 5 ਲੱਖ ਕਰੋੜ ਤੋਂ ਵੱਧ ਦਾ ਕਰਜਾ ਚੜ੍ਹਾਂ ਕੇ ਜਾਵੇਗੀ ਅਤੇ ਲੈਡਪੁਲਿਗ ਪਾਲਸੀ ਵਰਗ ਫਰਮਾਨ ਸਾਡੇ ਕਿਸਾਨ ਭਰਾਵਾਂ ਲਈ ਬੜੇ ਗੰਭੀਰ ਤੇ ਮਾਰੂ ਹਨ ਇਸ ਸਮੇਂ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਜਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲਜੀਤ ਸਿੰਘ, ਬਲਾਕ ਸੰਮਤੀ ਮੈਂਬਰ

ਗੁਰਪ੍ਰੀਤ ਸਿੰਘ ਨਾਰੀਕੇ, ਰੂਬਲ ਨਾਰੀਕੇ, ਪ੍ਰਧਾਨ ਭੁਪਿੰਦਰ ਸਿੰਘ ਲਾਗੜੀਆਂ,ਭੁਪਿੰਦਰ ਸਿੰਘ ਬਿਜਕੀ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਅਮਰਗੜ੍ਹ ਗੁਰਪ੍ਰੀਤ ਸਿੰਘ ਚੋਪੜਾ, ਕੇਵਲ ਸਿੰਘ ਬਾਠਾਂ, ਦਿਹਾਤੀ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਅਹਿਮਦਗੜ੍ਹ, ਸ਼ਹਿਰੀ ਬਲਾਕ ਪ੍ਰਧਾਨ ਦੀਪਕ ਸ਼ਰਮਾਂ ਅਹਿਮਦਗੜ੍ਹ, ਸਾਬਕਾ ਸਰਪੰਚ ਪਰਮਜੀਤ ਸਿੰਘ ਬਾਗੜੀਆ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਭੱਟੀਆ ਖੁਰਦ, ਪ੍ਰਧਾਨ ਪ੍ਰਿੰਸ਼ ਜੱਸੀ, ਕੋਂਸਲਰ ਸੇਰ ਸਿੰਘ, ਯੂਥ ਆਗੂ ਚੀਨੂ ਕੋਸਲ, ਛਾਲਵੀ ਚਹਿਲ ਜਗਰੂਪ ਸਿੰਘ ਬਿੱਟੂ ਜਲਾਲਗੜ੍ਹ, ਬਬਲੂ ਮਾਹੋਰਾਣਾ, ਗੁਰਮੀਤ ਲਸੋਈ, ਇਕਬਾਲ ਸਿੰਘ, ਅਮਰ+ਦਰ ਸਿੰਘ ਭੁੱਲਰਾ, ਚੇਤਨ ਸਿੰਘ ਚੰਦਾ ਨਪਿੰਦਰ ਸਿੰਘ ਸਲਾਰ, ਰਾਜਵਿੰਦਰ ਸਿੰਘ ਲਾਲਾ, ਕੁਲਵੰਤ ਸਿੰਘ ਖੇੜੀ ਸੋਢੀਆਂ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲ ਕੰਗਣਵਾਲ, ਬਲਵਿੰਦਰ ਸਿੰਘ ਨਿਆਮਤਪੁਰ,ਚਮਕੌਰ ਸਿੰਘ, ਸਰਪੰਚ ਹਾਕਮ ਸਿੰਘ ਰਟੋਲਾਂ, ਕੇਸ਼ਰ ਸਿੰਘ ਰੁੜਕੀ। ਖੁਰਦ, ਪਾਲ ਸਿੰਘ ਅਮਰਗੜ੍ਹ ਆਦਿ ਹਾਜਰ ਸਨ।

WhatsApp
Facebook
Twitter

Advertisement's