ddsnews.in

LATEST NEWS
ਦਰਬਾਰ ਬਾਬਾ ਘੋੜੇ ਸ਼ਾਹ ਜੀ ਇਲਾਕਾ ਮੁਸਤਫਾ ਬਾਅਦ ਵਿਖੇ ਸਲਾਨਾ ਉਰਸ ਬੜੀ ਸ਼ਰਧਾ ਅਤੇ ਧੂਮ ਧਾਮ ਦੀ ਭਾਵਨਾ ਦੇ ਨਾਲ ਮਨਾਇਆ ਗਿਆ।
WhatsApp
Facebook
Twitter

ਅੰਮ੍ਰਿਤਸਰ 18 ਜੁਲਾਈ ( ਕਰਮ ਸਿੰਘ /ਲਵਪ੍ਰੀਤ ਸਿੰਘ ਗਿੱਲ )ਬੀਤੇ ਦਿਨ ਪਹਿਲਾਂ ਹੀ ਦਰਬਾਰ ਬਾਬਾ ਘੋੜੇ ਸ਼ਾਹ ਜੀ ਦੇ ਅਸਥਾਨ ਤੇ ਇਲਾਕ਼ਾ ਮੁਸਤਫਾਬਾਦ ਵਿੱਖੇ ਸਾਲਾਨਾ ਉਰਸ ਬੜੀ ਸ਼ਰਧਾ ਅਤੇ ਧੂਮਧਾਮ ਦੀ ਭਾਵਨਾ ਦੇ ਨਾਲ ਮਨਾਇਆ ਗਿਆ ਉਥੇ ਹੀ ਸੂਫੀ ਗਾਇਕਾਂ ਦੇ ਵੱਲੋਂ ਆਪਣੀ ਹਾਜ਼ਰੀ ਲਗਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਦੇ ਹੋਏ ਨਿਹਾਲ ਕੀਤਾ। ਸਰਕਾਰਾਂ ਦੇ ਨਾਮ ਦਾ ਅਟੁੱਟ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਵੀ ਕੀਤੀ ਗਈ। ਮੇਲੇ ਦਾ ਸਾਰਾ ਪ੍ਰਬੰਧ ਸ਼ਮੀ ਵੱਲੋਂ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਹਮੇਸ਼ਾ ਤੋਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।ਗੁਰੂ ਪੀਰ ਦੇ ਚਰਨਾਂ ਵਿੱਚ ਲੱਗ ਕੇ ਸਦਾ ਹੀ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਸਦਾ ਹੀ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।ਇਸ ਮੌਕੇ ਇਲਾਕੇ ਦੀਆਂ ਸੰਗਤਾਂ ਅਤੇ ਦੂਰ ਦੁਰਾਡੇ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰੀ ਅਤੇ ਸਰਕਾਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

WhatsApp
Facebook
Twitter

Advertisement's