ddsnews.in

LATEST NEWS
ਨਗਰ ਕੌਂਸਲ ਚੋਣਾਂ-2026: ਮਿਤੀ 13/05/2026 ਤੋਂ 16/05/2026 ਤਕ ਨਿਰਧਾਰਿਤ ਥਾਵਾਂ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 03 ਵਜੇ ਤਕ ਪ੍ਰਾਪਤ ਕੀਤੇ ਜਾਣਗੇ ਨਾਮਜ਼ਦਗੀ ਫਾਰਮ*
WhatsApp
Facebook
Twitter

 

ਸੰਗਰੂਰ, 12 ਮਈ ਸੁਖਵਿੰਦਰ ਸਿੰਘ ਪਲਾਹਾ:- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਸੰਗਰੂਰ, ਸ. ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੀਆਂ ਨਗਰ ਕੌਂਸਲ ਦੀਆਂ ਚੋਣਾਂ-2026 ਵਿੱਚ ਸਬੰਧਤ ਰਿਟਰਨਿੰਗ ਅਫਸਰਾਂ/ ਸਹਾਇਕ ਰਿਟਰਨਿੰਗ ਅਫਸਰਾਂ ਵੱਲੋਂ ਨਾਮਜ਼ਦਗੀ ਫਾਰਮ ਮਿਤੀ 13/05/2026 ਤੋਂ 16/05/2026 ਤਕ ਨਿਰਧਾਰਿਤ ਥਾਵਾਂ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 03 ਵਜੇ ਤਕ ਪ੍ਰਾਪਤ ਕੀਤੇ ਜਾਣਗੇ।

ਸੁਨਾਮ ਸਬੰਧੀ ਫਾਰਮ ਪੀ.ਡਬਲਿਊ.ਡੀ. ਰੈਸਟ ਹਾਊਸ ਸੁਨਾਮ, ਭਵਾਨੀਗੜ੍ਹ ਸਬੰਧੀ ਫਾਰਮ ਬੀ.ਡੀ.ਪੀ.ਓ. ਦਫਤਰ ਭਵਾਨੀਗੜ੍ਹ, ਧੂਰੀ ਸਬੰਧੀ ਫਾਰਮ ਮਾਰਕੀਟ ਕਮੇਟੀ ਦਫਤਰ ਧੂਰੀ ਅਤੇ ਲੌਂਗੋਵਾਲ ਸਬੰਧੀ ਫਾਰਮ ਸਬ-ਤਹਿਸੀਲ ਕੰਪਲੈਕਸ ਲੌਂਗੋਵਾਲ ਵਿਖੇ ਪ੍ਰਾਪਤ ਕੀਤੇ ਜਾਣਗੇ।

WhatsApp
Facebook
Twitter

Advertisement's