ddsnews.in

LATEST NEWS
ਪ੍ਰਸ਼ਾਸਨ ਮੇਰੇ ਸਮਰਥਕਾਂ ਨਾਲ ਉਨਾ ਕ ਹੀ ਧੱਕਾ ਕਰੇ ਜਿੰਨਾ ਕ ਉਹ ਬਾਅਦ ਵਿੱਚ ਸਹਿ ਸਕਣ : ਚੌਧਰੀ ਰਾਜੇਸ਼ ਗਹਿਰੀਵਾਲਾ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਚ ਆਜ਼ਾਦ ਉਮੀਦਵਾਰ ਬਿਨਾਂ ਕਿਸੇ ਡਰ ਤੋਂ ਵੋਟਾਂ ਦੀ ਪੋਲਿੰਗ ਕਰਵਾਉਣ ਮੈਂ ਬੈਠਾ ਹਾਂ 
WhatsApp
Facebook
Twitter

                               ਬਠਿੰਡਾ 25 ਮਈ (ਸੁਰਿੰਦਰ ਸਿੰਘ ) ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਅਤੇ ਬਠਿੰਡਾ ਜ਼ਿਲਾ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਅਤੀ ਨਜ਼ਦੀਕੀ ਕੈਬਨਟ ਮੰਤਰੀ ਚਿਰਾਗ ਪਾਸਵਾਨ ਭਾਰਤ ਸਰਕਾਰ ਨੇ ਅੱਜ ਆਪਣੇ ਹਲਕਾ ਬਠਿੰਡਾ ਸ਼ਹਿਰ ਨਾਲ ਸੰਬੰਧਿਤ 50 ਵਾਰਡ ਵਿੱਚ ਆਜ਼ਾਦ ਉਮੀਦਵਾਰ ਦੇ ਵਜੋਂ ਚੋਣਾਂ ਲੜ ਰਹੇ ਸਾਫ ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਲਈ ਸਮੁੱਚੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ। ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਿਹਾ ਕਿ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦਾ ਕੱਲਾ ਕੱਲਾ ਵਰਕਰ ਮੇਰੇ ਹਲਕੇ ਨਾਲ ਸੰਬੰਧਿਤ ਬਠਿੰਡਾ ਸ਼ਹਿਰ ਦੇ ਆਜ਼ਾਦ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣ ਵਿੱਚ ਆਪਣੀ ਕੋਈ ਕਸਰ ਬਾਕੀ ਨਹੀਂ ਛੱਡੇਗਾ ਚੌਧਰੀ ਨੇ ਦੋ ਟੁੱਕ ਜਵਾਬ ਦਿੰਦੇ ਕਿਹਾ ਕਿ ਕਿ ਮੇਰੇ ਹਲਕੇ ਦੇ ਕਿਸੇ ਵੀ ਆਜ਼ਾਦ ਉਮੀਦਵਾਰ ਨੂੰ ਸੱਤਾਧਾਰੀ ਸਰਕਾਰ ਨਾਲ ਸੰਬੰਧਿਤ ਮਹਿਤਾ ਪਰਿਵਾਰ ਤੋਂ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਅਗਰ ਉਹਨਾਂ ਦੇ ਦਬਾਅ ਹੇਠ ਕਿਸੇ ਪ੍ਰਸ਼ਾਸਨ ਨੇ ਮੇਰੇ ਸਮਰਥਕਾਂ ਨਾਲ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁਦ ਅੰਜਾਮ ਭੁਗਤਣ ਲਈ ਤਿਆਰ ਰਹਿਨ ਤੇ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਸਮਰਥਕਾਂ ਨਾਲ ਉਨਾਂ ਕੁ ਹੀ ਧੱਕਾ ਕਰੀਓ ਜਿੰਨਾ ਕੁ ਬਾਅਦ ਵਿੱਚ ਖੁਦ ਸਹਿ ਸਕਣ  ਭਾਰਤ ਸਰਕਾਰ ਦੇ ਪਾਵਰਫੁਲ ਸੀਨੀਅਰ ਕੈਬਨਟ ਮੰਤਰੀ ਚਿਰਾਗ ਪਾਸਵਾਨ ਦੇ ਸੱਜੇ ਹੱਥ ਮੰਨੇ ਜਾਂਦੇ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਬਠਿੰਡਾ ਸ਼ਹਿਰ ਦੇ ਆਜ਼ਾਦ ਉਮੀਦਵਾਰਾਂ ਨੂੰ ਬਿਨਾਂ ਕਿਸੇ ਡਰ ਤੋਂ ਵੋਟਾਂ ਦੀ ਪੋਲਿੰਗ ਕਰਵਾਉਣ ਲਈ ਕਿਆ ਹੈ ਅਗਰ ਕੋਈ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਕਰਦਾ ਹੈ ਤਾਂ ਮੈਂ ਬਠਿੰਡੇ ਵਿੱਚ ਹੀ ਬੈਠਾ ਹਾਂ ਕਿਸੇ ਵੀ ਸਮੇਂ ਮੈਨੂੰ ਉਹ ਫੋਨ ਮਾਰ ਕੇ ਸੱਦ ਸਕਦੇ ਹਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਿਹਾ ਕਿ ਪੰਜਾਬ ਅੰਦਰ ਮੇਰੇ ਹਰਮਨ ਪਿਆਰੇ ਲੀਡਰ ਚਿਰਾਗ ਪਾਸਵਾਨ ਆਉਣ ਵਾਲੀ 14 ਜੂਨ ਨੂੰ ਪੰਜਾਬ ਦੀ ਧਰਤੀ ਜਲੰਧਰ ਸ਼ਹਿਰ ਵਿਖੇ ਪਹੁੰਚ ਰਹੇ ਹਨ ਉਹਨਾਂ ਦਾ ਸਵਾਗਤ ਵੱਡੇ ਕਾਫਲੇ ਨਾਲ ਫੁੱਲਾਂ ਦੀ ਵਰਖਾ ਨਾਲ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਅੰਦਰ ਚੌਥੇ ਬਦਲ ਦੇ ਤੌਰ ਤੇ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੀ ਮਜਬੂਤ ਸਰਕਾਰ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਮੇਰੇ ਹਰਮਨ ਪਿਆਰੇ ਲੀਡਰ ਚਿਰਾਗ ਪਾਸਵਾਨ ਪੰਜਾਬ ਦੇ ਹਰੇਕ ਜਿਲੇ ਵਿੱਚ ਆਪਣਾ ਤੂਫਾਨੀ ਦੌਰਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਦੁੱਖਤਲੀਫਾਂ ਸੁਣਨ ਲਈ ਆ ਰਹੇ ਹਨ

WhatsApp
Facebook
Twitter

Advertisement's