ਧੂਰੀ ( ਸੁਖਵਿੰਦਰ ਸਿੰਘ ਪਲਾਹਾ
)ਸ੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 15 ਮਈ ਨੂੰ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਧੂਰੀ ਹਲਕੇ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ
ਗੁਰਨੈਬ ਸਿੰਘ ਰਾਮਪੁਰਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ,
ਸਤਿਨਾਮ ਸਿੰਘ ਰੱਤੋਕੇ ਜਿਲ੍ਹਾ ਪ੍ਰਧਾਨ ਯੂਥ ਵਿੰਗ, ਬਹਾਦਰ ਸਿੰਘ ਭਸੌੜ ਮੈਂਬਰ ਪੀਏਸੀ , ਸੰਤ ਬਾਬਾ ਹਰਬੰਸ ਸਿੰਘ ਜੈਨਪੁਰ, ਨਰਿੰਦਰ ਸਿੰਘ ਕਾਲਾਬੂਲਾ, ਅਮਰਜੀਤ ਸਿੰਘ ਬਾਦਸਾਹਪੁਰ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਵਿਸ਼ੇਸ਼ ਤੌਰ ‘ਤੇ ਸਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਧੂਰੀ ਹਲਕੇ ਤੋਂ 15 ਮਈ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਹਲਕੇ ਤੋਂ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਸੰਗਰੂਰ ਰੈਲੀ ਵਿੱਚ ਪਹੁੰਚਣਗੇ। ਇਸ ਮੌਕੇ ਸਾਧੂ ਸਿੰਘ ਪੇਧਨੀ, ਹਰਮਿੰਦਰ ਸਿੰਘ ਲਾਲੀ, ਬਲਜਿੰਦਰ ਸਿੰਘ ਧੰਦੀਵਾਲ, ਗੁਲਾਬ ਸਿੰਘ ਜੱਖਲਾਂ, ਹਰਚਰਨ ਸਿੰਘ ਭਸੌੜ, ਅਮਰੀਕ ਸਿੰਘ ਕਾਤਰੋਂ, ਪਿ੍ਤਪਾਲ ਸਿੰਘ ਘਨੌਰ , ਕੁਲਦੀਪ ਸਿੰਘ ਸੁਲਤਾਨਪੁਰ ,ਬਿਕਰ ਸਿੰਘ ਦੋਹਲਾ, ਪਾਲ ਸਿੰਘ ਬਮਾਲ , ਨਾਜਰ ਸਿੰਘ ਭਲਵਾਨ ਹਾਜ਼ਰ ਸਨ।