ਗਿੱਦੜਬਾਹਾ:30 ਜੁਲਾਈ 2026( ਸੰਜੀਵ ਗਰਗ) ਸਫਾਈ ਸੇਵਕਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਗਿੱਦੜਬਾਹਾ ਸ਼ਹਿਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਜ਼ਿਆਦਾਤਰ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ, ਜਿਸ ਕਾਰਨ ਆਮ ਜਨਜੀਵਨ ਕੁਝ ਹੱਦ ਤੱਕ ਪ੍ਰਭਾਵਿਤ ਰਿਹਾ। ਸਫਾਈ ਸੇਵਕ ਯੂਨੀਅਨ ਗਿੱਦੜਬਾਹਾ ਦੇ ਪ੍ਰਧਾਨ ਰਾਜੇਸ਼ ਕੁਮਾਰ ਬੋਬੀ ਦੀ ਅਗਵਾਈ ਹੇਠ ਸਮੂਹ ਸਫਾਈ ਸੇਵਕਾਂ ਨੇ ਨਗਰ ਕੌਂਸਲ ਗਿੱਦੜਬਾਹਾ ਤੋ ਚੱਲ ਕੇ ਗਿੱਦੜਬਾਹਾ ਦੇ ਸਾਰੇ ਬਾਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਬਰਨਾਲਾ ਵਿਖੇ ਹੋਏ ਕਾਡ ਦੇ ਸੰਬੰਧ ਵਿੱਚ ਬਰਨਾਲਾ ਦੇ ਡੀ ਐਸ ਪੀ ਅਤੇ ਐਸ ਐਚ ਦੇ ਖਿਲਾਫ ਧਾਰਾਂ 307 ਲਗਾ ਕੇ ਪਰਚਾ ਦਰਜ਼ ਕਰਨ ਅਤੇ ਉਨਾ ਨੂੰ ਨੋਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਗਿੱਦੜਬਾਹਾ ਸ਼ਹਿਰ ਚ ਹਾਲਾਂਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਸਟੋਰ, ਹਸਪਤਾਲ, ਸਕੂਲ, ਕਾਲਜ ਅਤੇ ਐਮਰਜੈਂਸੀ ਸੇਵਾਵਾਂ ਆਮ ਵਾਂਗ ਚਾਲੂ ਰਹੀਆਂ। ਸਫਾਈ ਸੇਵਕ ਪ੍ਰਧਾਨ ਯੂਨੀਅਨ ਗਿੱਦੜਬਾਹਾ ਰਾਜੇਸ਼ ਕੁਮਾਰ ਬੋਬੀ ਨੇ ਕਿਹਾ ਕਿ ਜਦੋ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀ ਮੰਨੇਗੀ ਉਦੋ ਤੱਕ ਸਾਡੀ ਹੜਤਾਲ ਜਾਰੀ ਰਹੇਗੀ।ਸਫਾਈ ਸੇਵਕ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਤੋਂ ਜਲਦ ਹੱਲ ਦੀ ਮੰਗ ਕਰ ਰਹੇ ਹਨ।ਇਸ ਮੌਕੇ ਤੇ ਸੀਲਾ ਰਾਣੀ ਬਸਪਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਰਾਜਪਾਲ ਇੰਦੋਰਾ,ਰਾਜੇਸ ਕੁਮਾਰ ਬੋਬੀ ਪ੍ਰਧਾਨ ਸਫਾਈ ਸੇਵਕ ਯੂਨੀਅਨ ਗਿੱਦੜਬਾਹਾ, ਸੰਦੀਪ ਖੱਟਕ,ਜੀਤ ਪ੍ਰਧਾਨ, ਡਿੰਪਲ ਕੁਮਾਰ ਡਿੰਪੀ, ਅਭਿਸ਼ੇਕ ਕੁਮਾਰ, ਅਮਿਤ ਕੁਮਾਰ ਕਾਂਗੜਾ, ਰਾਜਿੰਦਰ ਕੁਮਾਰ, ਮਨਜੀਤ ਸਿੰਘ ਕਾਲਾ,ਡੋਗਰ ਸੋਲੰਕੀ,ਅਸੋਕ ਕੁਮਾਰ , ਕ੍ਰਿਸ਼ਨ ਕੁਮਾਰ ਟਾਂਕ,ਰਾਜ ਕੁਮਾਰ ਬੱਬਰ ਆਦਿ ਮੋਜੂਦ ਸਨ। ਇਸ ਮੌਕੇ ਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੋਬੀ ਨੇ ਗਿੱਦੜਬਾਹਾ ਦੇ ਸਮੂਹ ਪੱਤਰਕਾਰ ਵੀਰਾ ਦਾ ਵੀ ਧੰਨਵਾਦ ਕੀਤਾ।