ਲੁਧਿਆਣਾ:22 ਮਾਰਚ (ਨਰੇਸ਼ ਹੰਸ / ਦਕਸ਼ ਬਹਿਲ) ਵਾਰਡ ਨੰਬਰ ਇਕ ਦੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਜੀਤਾ ਨੇ ਮਾਨ ਸਰਕਾਰ ਨੂੰ ਵਿਧਾਨ ਸਭਾ ਚੌਣਾ ਦੌਰਾਨ ਪੰਜਾਬ ਦੀਆ ਮਹਿਲਾਵਾਂ ਨਾਲ ਕੀਤੇ ਵਾਅਦੇ ਨੂੰ ਯਾਦ ਕਰਵਾਉਦੇ ਹੋਏ ਵਿਸ਼ੇਸ਼ ਮੀਟਿੰਗ ਮੁਹੱਲਾ ਅਮਨ ਨਗਰ ਵਿਖੇ ਕੀਤੀ ਗਈ। ਇਸ ਮੀਟਿੰਗ ਦੌਰਾਨ ਹਲਕਾ ਉਤਰੀ ਦੇ ਸਾਬਕਾ ਵਿਧਾਇਕ ਰਕੇਸ਼ ਪਾਂਡੇ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆ ਕਿਹਾ ਕਿ ਆਪ ਸਰਕਾਰ ਨੇ ਸਾਲ 2021 ਵਿਚ ਵਿਧਾਨਸਭਾ ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋ ਬਾਅਦ ਪੰਜਾਬ ਸੂਬੇ ਦੀ ਹਰ ਮਹਿਲਾ ਨੂੰ ਪੰਜਾਬ ਸਰਕਾਰ ਵੱਲੋ ਹਰ ਮਹੀਨੇ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਪਰ ਹੁਣ ਮਾਨ ਸਾਹਿਬ ਕਹਿ ਰਹੇ ਹਨ ਕਿ ਇਹ 1000 ਰੁਪਏ ਮਹੀਨਾ ਦੇਣ ਦਾ ਕੰਮ ਅਪ੍ਰੈਲ 2026 ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਈ ਹੋਰ “ਲਾਲੀਪਾਪ” ਨਹੀਂ ਚਾਹੀਦਾ ਸਾਨੂੰ ਤਾਂ ਸਿਰਫ 48000 ਰੁਪਏ ਦੀ ਪੰਜਾਬ ਸਰਕਾਰ ਵੱਲ ਰੰਹਿਦੀ ਬਕਾਇਆ ਰਾਸ਼ੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀਆ ਮਹਿਲਾਵਾ ਦੇ ਨਾਲ ਖੜੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਸੁਚੇਤ ਕਰਨ ਲਈ ਅਤੇ ਬਕਾਇਆ 48000 ਰੁਪਏ ਦੀ ਰਕਮ ਦੀ ਆਵਾਜ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਉਨ੍ਹਾਂ ਪਾਰਟੀ ਵਰਕਰਾਂ ‘ਤੇ ਆਗੂਆਂ ਨਾਲ ਯੁੱਧ,ਗੱਪਾਂ ਵਿਰੁੱਧ ਪੋਸਟਰ ਛਪਵਾ ਕੇ ਔਰਤਾਂ ਲਈ ਬਕਾਇਆ ਰਕਮ ਦੀ ਮੰਗ ਕਰਕੇ ਹਲਕਾ ਉਤਰੀ ਦੇ ਵਾਰਡ ਨੰਬਰ ਇਕ ਵਿਚ ਪੋਸਟਰ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਮਹਿਲਾਵਾ ਨੂੰ ਬਕਾਇਆ ਰਾਸ਼ੀ ਨਾ ਦਿੱਤੀ ਤਾਂ ਆਉਣ ਵਾਲੇ ਸਮੇ ਵਿਚ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਰਕੇਸ਼ ਪਾਂਡੇ ਦੇ ਸਪੁੱਤਰ ਦੁਸ਼ਯੰਤ ਪਾਂਡੇ,ਨੀਲਮ ਮਹਿਮੀ, ਮਹਿਲਾ ਪ੍ਰਧਾਨ ਮੈਡਮ ਸੁਰਿੰਦਰ ਕੌਰ, ਰੂਪ ਰਾਣੀ, ਪੂਜਾ ਰਾਣੀ, ਪ੍ਰਮਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਕਰਮਜੀਤ ਕੌਰ,ਪ੍ਰਵੀਨ ਸ਼ਰਮਾ,ਦੀਦਾਰ ਸਿੰਘ, ਪ੍ਰਮਜੀਤ ਸਿੰਘ, ਜੁਗਿੰਦਰ ਵਰਤੀਆਂ, ਮਨਜੀਤ ਪਾਲ, ਤਰਸੇਮ ਸਿੰਘ ਬੰਗਾ, ਧਰਮ ਸਿੰਘ,ਤਲਵਣ ਰਾਮ,ਚੇਤਨ ਮਹਿਮੀ, ਪ੍ਰਦੀਪ ਦੀਪਾ, ਗੋਲਡੀ, ਹਿਮਾਂਸ਼ੂ ਹਨੀ, ਆਦਿ ਵੀ ਹਾਜ਼ਰ ਸਨ।
ਮਾਨ ਸਰਕਾਰ ਤੋਂ ਮਹਿਲਾਵਾਂ ਲਈ ਬਕਾਇਆ ਰਾਸ਼ੀ ਦੀ ਮੰਗ ਦੇ ਪਾਂਡੇ ਅਤੇ ਜੀਤਾ ਨੇ ਲਗਾਏ ਪੋਸਟਰ
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ