ddsnews.in

LATEST NEWS
ਜ਼ਿਲ੍ਹਾ ਪਰਿਸ਼ਦ ਸੰਗਰੂਰ ਵਿਖੇ 27 ਮਈ ਨੂੰ ਹੋਵੇਗਾ ਸ. ਰਛਪਾਲ ਸਿੰਘ ਭੁੱਲਰਹੇੜੀ ਅਹੁਦਾ ਸੰਭਾਲ ਸਮਾਗਮ
WhatsApp
Facebook
Twitter

      ਧੂਰੀ/ਸੰਗਰੂਰ :ਸੁਖਵਿੰਦਰ ਪਲਾਹਾ /ਸੁਰਿੰਦਰ ਸਿੰਘ: -ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ.ਰਸ਼ਛਪਾਲ ਸਿੰਘ ਭੁੱਲਰਹੇੜੀ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਵੱਲੋਂ 27 ਮਈ 2026 ਦਿਨ ਬੁੱਧਵਾਰ ਨੂੰ ਅਹੁਦਾ ਸੰਭਾਲਣ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 9 ਵਜੇ ਜ਼ਿਲ੍ਹਾ ਪਰਿਸ਼ਦ ਦਫਤਰ ਸੰਗਰੂਰ ਵਿਖੇ ਹੋਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕਾ ਵਾਸੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸਮਾਗਮ ਨੂੰ ਲੈ ਕੇ ਇਲਾਕੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗਗਨ ਜਵੰਧਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੇ ਸਾਥੀਆਂ ਦਾ ਕਹਿਣਾ ਹੈ ਕਿ ਸ. ਰਛਪਾਲ ਸਿੰਘ ਭੁੱਲਰਹੇੜੀ ਹਮੇਸ਼ਾ ਲੋਕਾਂ ਦੀ ਸੇਵਾ ਅਤੇ ਇਲਾਕੇ ਦੇ ਵਿਕਾਸ ਲਈ ਵਚਨਬੱਧ ਰਹੇ ਹਨ।bਇਸ ਮੌਕੇ ਤੇ ਕਈ ਪ੍ਰਮੁੱਖ ਆਗੂ ਵੀ ਹਾਜ਼ਰੀ ਲਗਾਉਣਗੇ ਅਤੇ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਆਯੋਜਕਾਂ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।

WhatsApp
Facebook
Twitter

Advertisement's