ddsnews.in

LATEST NEWS
ਭਾਜਪਾ ਆਗੂ ਹੀਰਾ ਸਿੰਘ ਅਮਰਗੜ੍ਹ ਵੱਲੋਂ ਪਾਰਟੀ ਵਰਕਰਾਂ ਅਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ।
WhatsApp
Facebook
Twitter

ਭਾਜਪਾ ਆਗੂ ਹੀਰਾ ਸਿੰਘ ਅਮਰਗੜ੍ਹ ਵੱਲੋਂ ਪਾਰਟੀ ਵਰਕਰਾਂ ਅਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ।

 

ਅਮਰਗੜ੍ਹ 18 ਮਾਰਚ ( ਹਰਭਗਵਾਨ ਸਿੰਘ ਚੀਮਾਂ ) 14 ਮਾਰਚ ਨੂੰ ਮੰਗਾ ਵਿਖੇ ਹੋਈ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਰੈਲੀ ਵਿੱਚ ਸ਼ਾਮਿਲ ਹੋਣ ਤੇ ਹਲਕਾ ਇੰਚਾਰਜ ਹੀਰਾ ਵੱਲੋਂ ਪਾਰਟੀ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਭਾਵਕ ਮਨ ਨਾਲ ਕਿਹਾ, ਕੀ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਇਸ ਪਿਆਰ ਅਤੇ ਸਤਿਕਾਰ ਦੇ ਉਹ ਸਦਾ ਰਿਣੀ ਰਹਿਣਗੇ ਅਤੇ -, ਉਨ੍ਹਾਂ ਦੇ ਦਰਵਾਜੇ ਲੋਕ ਸੇਵਾ ਲਈ ਦਿਨ ਰਾਤ ਖੁੱਲੇ ਹਨ, ਉਹ ਇੱਕ ਖਾਸ ਵਿਅਕਤੀ प ਨਹੀਂ ਬਲਕਿ ਸੇਵਾਦਾਰ ਵਜੋਂ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਮੋਗਾ ਰੈਲੀ ਸਬੰਧੀ ਉਨ੍ਹਾਂ ਕਿਹਾ, ਕੀ ਭਾਰਤੀ ਜਨਤਾ ਪਾਰਟੀ 2027 ਦੀਆਂ ਚੋਣਾਂ ਆਪਣੇ ਦਮ ਡੇ ਤੇ ਲੜੇਗੀ ਅਤੇ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਕਰੇਗੀ। ਹੀਰਾ ਸਿੰਘ ਨੇ ਕਿਹਾ ਕੀ, ਭਾਜਪਾ ਦਾ ਇੱਕੋ ਨਾਅਰਾ ਹੈ, ਉਹ ਹੈ ਵਿਕਾਸ਼, ਅਸੀਂ ਐਲਾਨ ਵਿੱਚ ਨਹੀਂ ਹੈ, ਅਮਲੀਰੂਪ ਵਿੱਚ ਵਿਕਾਸ਼ ਕਰਕੇ ਦਿਖਾਉਣ ਵਿੱਚ ਯਕੀਨ ਰੱਖਦੇ ਹਾਂ। ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਹੀ ਵਾਲੀ ਸਰਕਾਰ ਜਿਸ ਵੀ ਸੂਬੇ ਵਿੱਚ ਹੈ, ਉਹ ਸੂਬਾ ਤਰੱਕੀ , ਦੇ ਰਾਹਾਂ ਤੇ ਤੇਜ ਰਫਤਾਰ ਨਾਲ ਦੌੜ ਰਿਹਾ ਹੈ। 2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਪੰਜਾਬ ਨਹੀਂ ਬਲਕਿ ਬਾਜਪਾ ਦੀ ਅਗਵਾਹੀ ਵਿੱਚ ਇੱਕ ਵਿਕਸਤ ਸੂਬੇ ਵਜੋਂ ਭਾਰਤ ਦੀ ਪਹਿਲੀ ਪਸੰਦ ਹੋਵੇਗਾ।

WhatsApp
Facebook
Twitter

Advertisement's