ਮਗਿੱਦੜਬਾਹਾ 02 ਅਪ੍ਰੈਲ 2026( ਸੰਜੀਵ ਕੁਮਾਰ ਗਰਗ) ਜੈ ਬਾਬਾ ਖੇਤਰਪਾਲ ਮੰਦਰ ਵੈਲਫੇਅਰ ਸੋਸਾਇਟੀ (ਰਜਿ) ਗਿੱਦੜਬਾਹਾ ਵੱਲੋਂ ਸ੍ਹੀ ਬਾਲਾ ਜੀ ਦਾ ਜਨਮ ਉਤਸਵ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਸ੍ਰੀ ਹਨੂੰਮਾਨ ਚਾਲੀਸਾ ਦਾ ਸਾਮੂਹਿਕ ਪਾਠ ਕੀਤਾ ਗਿਆ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਬਾਲਾ ਜੀ ਦੇ ਭਜਨ ਵੀ ਗਾਏ। ਸ੍ਰੀ ਰਾਮ ਮੰਦਰ ਰੂਪ ਨਗਰ ਦੇ ਪ੍ਰਧਾਨ ਡਾ ਅਨਿਲ ਕੁਮਾਰ ਗਰਗ ਨੇ ਬਾਲਾ ਜੀ ਦੇ ਝੰਡੇ ਦਾ ਪੂਜਨ ਕਰਵਾਇਆ। ਝੰਡਾ ਪੂਜਨ ਤੋ ਸਮੂਹ ਬਾਲਾ ਜੀ ਦੇ ਭਗਤਾ ਨੇ ਸ੍ਰੀ ਬਾਲਾ ਜੀ ਦੀ ਆਰਤੀ ਕੀਤੀ ਅਤੇ ਸ੍ਰੀ ਬਾਲਾ ਜੀ ਦੇ ਜਨਮ ਉਤਸਵ ਦੀ ਖੁਸ਼ੀ ਵਿੱਚ ਕੇਕ ਕੱਟਿਆ ਅਤੇ ਬਾਲਾ ਜੀ ਨੂੰ ਚੂਰਮੇ ਅਤੇ ਕੇਕ ਦਾ ਪ੍ਰਸ਼ਾਦ ਲਗਾਉਣ ਤੋ ਬਾਅਦ ਸਮੂਹ ਭਗਤਾ ਨੂੰ ਚੂਰਮੇ ਅਤੇ ਕੇਕ ਦਾ ਪ੍ਰਸ਼ਾਦ ਵੰਡਿਆ। ਇਸ ਮੌਕੇ ਤੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਮੁਜਾਲ ਬਿੰਟਾ ਅਰੋੜਾ, ਕਾਂਗਰਸ ਦੇ ਨੋਜਵਾਨ ਆਗੂ ਦੀਪਕ ਗਰਗ, ਪੰਜਾਬ ਟਰੇਡਰਜ ਦੇ ਜਿਲਾ ਚੇਅਰਮੈਨ ਵਿਨੀਤ ਜਿੰਦਲ ਮੋਂਟੀ , ਪ੍ਰੇਮ ਗਰਗ, ਪੁਨੀਤ ਕਟਾਰੀਆ, ਸੰਦੀਪ ਸੀਪਾ, ਮੋਹਿਤ ਗਿਲਹੋਤਰਾ, ਪੰਡਿਤ ਦੀਪਕ ਜੋਸੀ, ਮਹਿੰਦਰ ਕੁਮਾਰ, ਵਿਸ਼ਨੂੰ, ਰਾਜਿੰਦਰ ਗ੍ਰੋਵਰ, ਦੇਵੀ ਲਾਲ ਮਿੱਤਲ ਚਾਹ ਵਾਲੇ, ਸੰਮੀ ਬੁੱਟਰ, ਸੰਦੀਪ ਚਾਵਲਾ, ਪੁਨੀਤ ਗਰਗ, ਮੋਹਿਤ ਗਰਗ, ਰਾਜਨ ਗਰਗ, ਸੰਜੀਵ ਕੁਮਾਰ, ਗਗਨ ਗਰਗ, ਮੋਹਿਤ ਜਿੰਦਲ, ਰਾਹੁਲ ਗਰਗ, ਵੀਨੂੰ ਗੋਇਲ,ਨਵੀਨ ਗਰਗ, ਦੀਪਕ ਗਰਗ, ਰੋਕੀ ਜਿੰਦਲ, ਯਸ ਸਚਦੇਵਾ,ਜਤਿਨ ਗਰਗ, ਅਜੈ ਸ਼ਰਮਾ ਅਤੇ ਹੋਰ ਵੀ ਬਾਲਾ ਜੀ ਦੇ ਭਗਤ ਮੋਜੂਦ ਰਹੇ।