ddsnews.in

LATEST NEWS
ਬਸਪਾ ਦੇ ਅਣਖੀ ਯੋਧੇ ਚਮਕੌਰ ਸਿੰਘ ਵੀਰ ਦਾ ਜਾਣਾ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ:ਕਰੀਮਪੁਰੀ ਸਰਦਾਰ ਚਮਕੌਰ ਸਿੰਘ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ :ਵਿਧਾਇਕ ਡਾਕਟਰ ਨਛੱਤਰਪਾਲ
WhatsApp
Facebook
Twitter


ਸੰਗਰੂਰ, 21 ਅਪ੍ਰੈਲ( ਸੁਖਵਿੰਦਰ ਸਿੰਘ ਪਲਾਹਾ ) ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਜਨਰਲ ਸੈਕਟਰੀ ਸਵਰਗਵਾਸੀ ਸਰਦਾਰ ਚਮਕੌਰ ਸਿੰਘ ਜੀ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ, ਪਾਰਟੀ ਅਤੇ ਸਮੂਹ ਸਮਾਜ ਵਿੱਚ ਗਹਿਰਾ ਦੁੱਖ ਅਤੇ ਖਾਲੀਪਨ ਪੈਦਾ ਹੋ ਗਿਆ ਹੈ। ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਚਮਕੌਰ ਸਿੰਘ ਜੀ ਇਕ ਅਣਖੀ ਯੋਧੇ, ਨਿਡਰ ਲੀਡਰ ਅਤੇ ਮਿਹਨਤੀ ਸੰਗਠਕ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਹੁਜਨ ਸਮਾਜ ਦੀ ਭਲਾਈ ਲਈ ਸਮਰਪਿਤ ਕੀਤੀ।ਇਸ ਮੌਕੇ ਵਿਧਾਇਕ ਡਾਕਟਰ ਨਛੱਤਰਪਾਲ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਦਾਰ ਚਮਕੌਰ ਸਿੰਘ ਜੀ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਿਰਫ ਇੱਕ ਸਿਆਸੀ ਆਗੂ ਨਹੀਂ ਸਨ, ਸਗੋਂ ਇੱਕ ਜੁਝਾਰੂ ਸਮਾਜ ਸੇਵਕ ਵੀ ਸਨ, ਜਿਨ੍ਹਾਂ ਨੇ ਹਰ ਸਮੇਂ ਪੀੜਤ ਵਰਗ ਦੀ ਆਵਾਜ਼ ਬੁਲੰਦ ਕੀਤੀ।ਪਿਛਲੇ ਦਿਨੀਂ ਦਿਲ ਦੇ ਦੌਰੇ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਅੱਜ ਸੰਗਰੂਰ ਵਿੱਚ ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰਾਂ, ਸਮਰਥਕਾਂ ਅਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ। ਮੋਟਰਸਾਈਕਲਾਂ ਅਤੇ ਕਾਰਾਂ ਦੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਨਿਕਲੀ ਇਹ ਅੰਤਿਮ ਯਾਤਰਾ ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਮਸ਼ਾਨਘਾਟ ਤੱਕ ਪਹੁੰਚੀ।ਇਸ ਦੌਰਾਨ ਇੱਕ ਭਾਵੁਕ ਦ੍ਰਿਸ਼ ਵੀ ਵੇਖਣ ਨੂੰ ਮਿਲਿਆ ਜਦੋਂ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਵਿਧਾਇਕ ਡਾ. ਨਛੱਤਰਪਾਲ ਨੇ ਆਪਣੇ ਪਿਆਰੇ ਸਾਥੀ ਦੀ ਅਰਥੀ ਨੂੰ ਮੋਢਾ ਦਿੱਤਾ। ਸੰਗਰੂਰ ਸ਼ਹਿਰ ਵਿੱਚ “ਚਮਕੌਰ ਸਿੰਘ ਅਮਰ ਰਹੇ”, “ਬਸਪਾ ਜਿੰਦਾਬਾਦ” ਅਤੇ “ਬੱਬਰ ਸ਼ੇਰਾਂ ਦਾ ਸੂਰਮਾ” ਵਰਗੇ ਨਾਅਰੇ ਗੂੰਜਦੇ ਰਹੇ।ਪਾਰਟੀ ਵਰਕਰਾਂ ਨੇ ਚਮਕੌਰ ਸਿੰਘ ਜੀ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਲਾਮ, ਸਿਜਦਾ ਅਤੇ ਸਤਿਕਾਰ ਭੇਟ ਕੀਤਾ। ਸਭ ਨੇ ਇਹ ਵਚਨ ਵੀ ਦਿੱਤਾ ਕਿ ਉਹ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕੱਠੇ ਹੋ ਕੇ ਸੰਘਰਸ਼ ਜਾਰੀ ਰੱਖਣਗੇ।ਸਰਦਾਰ ਚਮਕੌਰ ਸਿੰਘ ਜੀ ਦਾ ਸਧਾਰਨ ਜੀਵਨ, ਉੱਚੇ ਆਦਰਸ਼ ਅਤੇ ਸਮਾਜ ਲਈ ਕੀਤੀਆਂ ਸੇਵਾਵਾਂ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹਿਣਗੀਆਂ। ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕੇਗੀ, ਪਰ ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਹਮੇਸ਼ਾ ਜਿੰਦਾ ਰਹੇਗਾ।ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਤੋਂ ਇਲਾਵਾ ਸ੍ਰੀ ਜੈ ਪ੍ਰਕਾਸ਼ ਜੀ, ਸ੍ਰੀ ਅਸ਼ੋਕ ਕੁਮਾਰ ਜੀ ਕੇਂਦਰੀ ਪ੍ਰਭਾਰੀ ਕੇਰਲ, ਕੁਲਦੀਪ ਸਿੰਘ ਸਰਦੂਲਗੜ੍ਹ ਸਟੇਟ ਕੁਆਰਡੀਨੇਟਰ, ਚੌਧਰੀ ਗੁਰਨਾਮ ਸਿੰਘ ਸਟੇਟ ਕੁਆਰਡੀਨੇਟਰ, ਲੈਕਚਰਾਰ ਅਮਰਜੀਤ ਸਿੰਘ ਝਲੂਰ ਸੂਬਾ ਜਨਰਲ ਸਕੱਤਰ ਜੋਨ ਇੰਚਾਰਜ ਪਟਿਆਲਾ, ਡਾਕਟਰ ਮੱਖਣ ਸਿੰਘ ਸੂਬਾ ਜਨਰਲ ਸਕੱਤਰ ਲੋਕ ਸਭਾ ਇੰਚਾਰਜ ਸੰਗਰੂਰ, ਬਲਜੀਤ ਸਿੰਘ ਸਲਾਣਾ ਸੂਬਾ ਜਨਰਲ ਸਕੱਤਰ, ਕੁਲਵੰਤ ਸਿੰਘ ਮਹਿਤੋ ਸੂਬਾ ਜਨਰਲ ਸਕੱਤਰ ਜੋਨ ਇੰਚਾਰਜ, ਸ਼ਮਸ਼ਾਦ ਅਨਸਾਰੀ ਸੂਬਾ ਸਕੱਤਰ,ਨਿਰਮਲ ਸਿੰਘ ਨਿਮਾ ਸਾਬਕਾ ਵਿਧਾਇਕ, ਰਾਜ ਸਿੰਘ ਖੇੜੀ, ਸਾਬਕਵਿਧਾਇਕ, ਡਾਕਟਰ ਸਰੂਪ ਸਿੰਘ ਸੂਬਾ ਸਕੱਤਰ, ਅਮਨ ਬੌਧ ਲੋਕ ਸਭਾ ਇੰਚਾਰਜ, ਡਾਕਟਰ ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ , ਸਤਗੁਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਪ੍ਰੀਤਮ ਸਿੰਘ ਜੌਹਲ ਰਿਟਾ:ਏ ਡੀ ਸੀ ਇੰਚਾਰਜ ਲੋਕ ਸਭਾ ਸੰਗਰੂਰ ਕਿਸਾਨ ਵਿੰਗ , ਡਾਕਟਰ ਬਲਵਿੰਦਰ ਸਿੰਘ ਧਾਲੀਵਾਲ ਇੰਚਾਰਜ ਕਿਸਾਨ ਵਿੰਗ ਜ਼ਿਲ੍ਹਾ ਸੰਗਰੂਰ ,ਗੁਰਜੰਟ ਸਿੰਘ ਕੱਟੂ ਪੀ, ਏ ਸਿਮਰਨਜੀਤ ਸਿੰਘ ਮਾਨ, ਪਵਿੱਤਰ ਸਿੰਘ ਸੰਗਰੂਰ ,ਤੇਜਿੰਦਰ ਸਿੰਘ ਸੰਘਰੇੜੀ ਅਕਾਲੀ ਦਲ ਬਾਦਲ , ਇਕਬਾਲਜੀਤ ਸਿੰਘ ਪੂਨੀਆ ,ਅਮਰੀਕ ਸਿੰਘ ਕੈਂਥ, ਮਾ ਗੁਰਮੇਲ ਸਿੰਘ ਧੂਰੀ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਜਗਤਾਰ ਸਿੰਘ ਬੀਹਲਾ, ਸੁਖਵਿੰਦਰ ਸਿੰਘ ਢੋਲੂ, ਹਰਬੰਸ ਸਿੰਘ ਛੀਨੀਵਾਲ, ਬਾਵਾ ਸਿੰਘ ਕੱਟੂ, ਹਰੀ ਰਾਮ ਸਿੰਘ, ਰਾਮ ਸਿੰਘ ਲੌਂਗੋਵਾਲ, ਡਾਕਟਰ ਮਿੱਠੂ ਸਿੰਘ ਦਿੜ੍ਹਬਾ, ਡਾਕਟਰ ਰਾਜ ਕੁਮਾਰ ਲਹਿਰਾ, ਓਮ ਪ੍ਰਕਾਸ਼ ਸਰੋਏ, ਕਪਿਲ ਮੇਘਵਾਲ, ਬੰਤ ਸਿੰਘ ਰਿਟਾ:ਆਈ ਟੀ ਓ . ਡਾਕਟਰ ਜਗਜੀਵਨ ਸਿੰਘ ਸਾਬਕਾ ਡੀ ਐਚ ਓ , ਨਿਰਮਲ ਸਿੰਘ ਮੱਟੂ, ਗੁਰਦੇਵ ਸਿੰਘ ਸੰਧੜਾ, ਐਡਵੋਕੇਟ ਜਗਤਾਰ ਸਿੰਘ ਚੰਗਾਲ ਦਰਸ਼ਨ ਸਿੰਘ ਬਾਜਵਾ,ਮੇਜਰ ਸਿੰਘ, ਪਰਗਟ ਸਿੰਘ ਖੇੜੀ, ਪਰਮਜੀਤ ਬਾਦਸ਼ਾਹ ਅਤੇ ਗੁਰਦੇਵ ਸਿੰਘ ਆਦਿ ਆਗੂ ਤੇ ਵਰਕਰ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਸਨ।

WhatsApp
Facebook
Twitter

Advertisement's