ddsnews.in

LATEST NEWS
ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਵੱਖ-ਵੱਖ ਅਨਾਜ ਮੰਡੀਆਂ ਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ
WhatsApp
Facebook
Twitter

 

ਕਪੂਰਥਲਾ 21 ਅਪ੍ਰੈਲ (ਮਨਜੀਤ ਮਾਨ ) ਕਣਕ ਦੀ ਖਰੀਦ ਸਬੰਧੀ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਆਪਣੇ ਦਫਤਰੀ ਸਟਾਫ ਨਾਲ ਧਾਲੀਵਾਲ ਬੇਟ ਦੀ ਅਨਾਜ ਮੰਡੀ ਤੇ ਭੰਡਾਲ ਬੇਟ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਆਏ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ,ਪਿੰਡ ਧਾਲੀਵਾਲ ਬੇਟ ਅਨਾਜ ਮੰਡੀ ਵਿੱਚ ਕਣਕ ਵੇਚਣ ਆਏ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ਵਿੱਚ ਕਣਕ ਦੀ ਤੁਲਾਈ ਲਈ ਨਵੇਂ ਆਧੁਨਿਕ ਇਲੈਕਟਰੋਨਿਕ ਕੰਡੇ ਲਗਾਉਣੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਤਲਾਈ ਕਰਨ ਕੋਈ ਮੁਸ਼ਕਿਲ ਨਾ ਆਵੇ ,ਇਸੇ ਤਰ੍ਹਾਂ ਕਸਬਾ ਭੰਡਾਲ ਬੇਟ ਅਨਾਜ ਮੰਡੀ ਵਿੱਚ ਪੰਜਾਬ ਟਰੇਡ ਆੜਤੀ ਬਲਵਿੰਦਰ ਸਿੰਘ ਭੰਡਾਲ ਦੇ ਫੜ ਤੇ ਕਣਕ ਵੇਚਣ ਆਏ ਕਿਸਾਨ ਸਿੰਗਾਰਾ ਸਿੰਘ ਭੰਡਾਲ ਬੇਟ, ਕਿਸਾਨ ਜੋਗਿੰਦਰ ਸਿੰਘ ਹੋਠੀਆਂ ਆਦਿ ਕਿਸਾਨਾਂ ਨੇ ਮੰਡੀ ਵਿੱਚ ਲੇਬਰ ਦੀ ਕਮੀ ਸਬੰਧੀ ਦੱਸਿਆ ਤੇ ਮੰਡੀ ਚ ਬਣਾਏ ਨਵੇਂ ਫੰਡ ਨੂੰ ਜਲਦੀ ਮੁਕੰਮਲ ਕਰਾਉਣ ਲਈ ਚੇਅਰਮੈਨ ਕੁਲਦੀਪ ਪਾਠਕ ਜੀ ਦੇ ਧਿਆਨ ਵਿੱਚ ਲਿਆਂਦਾ ,ਇਸੇ ਤਰ੍ਹਾਂ ਧਾਲੀਵਾਲ ਬੇਟ ਅਨਾਜ ਮੰਡੀ ਵਿੱਚ ਕਿਸਾਨ ਕਣਕ ਵੇਚਣ ਆਏ ਸ਼ਰਨਜੀਤ ਸਿੰਘ ਭੁੱਲਰ ਬੇਟ, ਨਛੱਤਰ ਸਿੰਘ ਭੰਡਾਲ ਤੇ ਗੁਰਮੁਖ ਸਿੰਘ ਪੱਡੇ ਬੇਟ ਦੇ ਕਿਸਾਨਾਂ ਦੇ ਚੰਗੇ ਖਰੀਦ ਪ੍ਰਬੰਧਾਂ ਲਈ ਸਰਕਾਰ ਦੇ ਕਦਮਾਂ ਦੀ ਸ਼ਲਾਘਾ ਕੀਤੀ ਤੇ ਮੰਡੀਆਂ ਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ ,ਇਸ ਮੌਕੇ ਹਰਜੀਤ ਸਿੰਘ ਗੁਡਾਣਾ, ਪਰਮਿੰਦਰ ਸਿੰਘ ਰਿੰਕੂ ਗਡਾਣਾ, ਹਰਜਿੰਦਰ ਸਿੰਘ ਗਿੱਲ, ਇਕਬਾਲ ਸਿੰਘ ਕਲਰਕ ਮਾਰਕੀਟ ਕਮੇਟੀ ਢਿਲਵਾਂ ,ਰਾਮ ਲਾਲ ਸ਼ਾਮਿਲ ਸਨ।

WhatsApp
Facebook
Twitter

Advertisement's