ddsnews.in

LATEST NEWS
ਯੂ. ਕੇ. ਜੀ.ਸ਼੍ਰੇਣੀ ਦੇ ਵਿਦਿਆਰਥੀਆਂ ਦੀ ਹੋਈ ਗ੍ਰੈਜੂਏਸ਼ਨ ਸੈਰਾਮਨੀ 
WhatsApp
Facebook
Twitter

ਬਰਨਾਲਾ 20 ਮਾਰਚ (ਫਿਰੋਜ ਖਾਨ) ਬਰੌਡਵੇ ਪਬਲਿਕ ਸਕੂਲ,ਮਨਾਲ ਵਿਖੇ ਯੂ.ਕੇ.ਜੀ. ਕਲਾਸ ਦਾ ਗ੍ਰੈਜੂਏਸ਼ਨ ਸਮਾਰੋਹ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਬੱਚਿਆਂ ਦੇ ਨਾਲ-ਨਾਲ ਉਹਨਾਂ ਦੀਆਂ ਮਾਵਾਂ ਨੇ ਵੀ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੀ ਖ਼ਾਸੀਅਤ ਮਾਵਾਂ ਅਤੇ ਉਹਨਾਂ ਦੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਉਤਸ਼ਾਹ ਪੂਰਵਕ ਪੇਸ਼ਕਾਰੀਆਂ ਰਹੀਆਂ। ਇਹਨਾਂ ਪੇਸ਼ਕਾਰੀਆਂ ਵਿੱਚ ਮਾਵਾਂ ਅਤੇ ਬੱਚਿਆਂ ਵਿਚਕਾਰ ਪਿਆਰ ਅਤੇ ਸਹਿਯੋਗ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ। ਬੱਚਿਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਮਨ ਮੋਹ ਲਿਆ ਅਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸਮਾਗਮ ਦੌਰਾਨ ਮਾਪਿਆਂ ਵਿੱਚ ਖੁਸ਼ੀ ਦੀ ਝਲਕ ਪਾਈ ਗਈ ਕਿਉਂਕਿ ਉਹ ਆਪਣੇ ਬੱਚਿਆਂ ਦੀ ਪ੍ਰਾਪਤੀ ਪ੍ਰਤੀ ਪੂਰੇ ਸੰਤੁਸ਼ਟ ਸਨ। ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਇੱਕ ਵੱਖਰੇ ਅੰਦਾਜ਼ ਨਾਲ ਮਨਾਉਣਾ ਅਤੇ ਉਹਨਾਂ ਨੂੰ ਅਗਲੇ ਪੜਾਅ ਲਈ ਉਤਸ਼ਾਹਿਤ ਕਰਨਾ ਸੀ। ਸਕੂਲ ਚੇਅਰਮੈਨ ਸ.ਰਣਜੀਤ ਸਿੰਘ ਚੀਮਾ, ਡਾਇਰੈਕਟਰ ਮੈਡਮ ਨਵਰੀਤ ਕੌਰ ਚੀਮਾ ਅਤੇ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫ਼ੀ ਜੀ ਵੱਲੋਂ ਸਾਰੇ ਬੱਚਿਆਂ ਨੂੰ ਗਰੁੱਪ ਫ਼ੋਟੋ ਅਤੇ ਗ੍ਰੈਜੂਏਸ਼ਨ ਸਰਟੀਫ਼ਿਕੇਟ ਵੰਡੇ ਗਏ ਅਤੇ ਉਹਨਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹ ਸਮਾਗਮ ਸਾਰਿਆਂ ਲਈ ਯਾਦਗਾਰ ਅਤੇ ਖੁਸ਼ੀਭਰਿਆ ਅਨੁਭਵ ਬਣਿਆ।

WhatsApp
Facebook
Twitter

Advertisement's