ddsnews.in

LATEST NEWS
10 ਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਪੰਨ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਕਲੱਬ ਦਾ ਸ਼ਲਾਘਾਯੋਗ ਉਪਰਾਲਾ : ਬਿੰਨੂ ਢਿੱਲੋਂ
WhatsApp
Facebook
Twitter

ਧੂਰੀ20 ਮਾਰਚ ( ਸੁਖਵਿੰਦਰ ਸਿੰਘ ਪਲਾਹਾ ) ਸ਼ਹੀਦ ਬਾਬਾ ਦੀਪ ਸਿੰਘ ਯੂਥ ਵੈਲਫੇਅਰ ਸਪੋਰਟਸ ਕਲੱਬ ਧੂਰੀ ਵੱਲੋਂ ਕਲੱਬ ਪ੍ਰਧਾਨ ਦਲਜਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਅਨਾਜ਼ ਮੰਡੀ ਧੂਰੀ 10 ਵਾਂ ਕਬੱਡੀ ਕੱਪ ਕਰਵਾਇਆ ਗਿਆ , ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਦਲਜਿੰਦਰ ਸਿੰਘ ਮਾਨ ਅਤੇ ਹਰਜਿੰਦਰ ਸਿੰਘ ਕਾਂਝਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਕਬੱਡੀ 65 ਕਿੱਲੋ ਪਹਿਲਾਂ ਇਨਾਮ ਬੇਨੜਾ ਅਤੇ ਦੂਜਾ ਇਨਾਮ ਬੁਆਨੀ ਨੇ ਜਿੱਤਿਆ ਅਤੇ ਕਬੱਡੀ ਇੱਕ ਪਿੰਡ ਓਪਨ ਵਿੱਚ ਪਹਿਲਾਂ ਇਨਾਮ ਕੁੱਪ ਖੁਰਦ ਅਤੇ ਦੂਜਾ ਇਨਾਮ ਮਹਿਲਕਲਾਂ ਦੀ ਟੀਮ ਨੇ ਜਿੱਤਿਆ ਨੇ ਜਿੱਤਿਆ। ਅਤੇ ਕਬੱਡੀ ਇੱਕ ਪਿੰਡ ਓਪਨ ਵਿੱਚ ਬੈਸਟ ਰੇਡਰ ਬਿੰਦੂ ਸੁਆਹ ਆਲਾ ਅਤੇ ਮਹਿਕ ਪੱਤੜ ਅਤੇ ਬੈਸਟ ਜਾਫੀ ਗੋਪੀ ਮਾਣਕੀ ਰਿਹਾ । ਇਸ ਕਬੱਡੀ ਕੱਪ ਵਿੱਚ ਕਬੱਡੀ 65 ਕਿੱਲੋ ਭਾਰ ਵਰਗ ਵਿੱਚ 16 ਟੀਮਾਂ ਅਤੇ ਕਬੱਡੀ ਇੱਕ ਪਿੰਡ ਓਪਨ ਵਿੱਚ 24 ਟੀਮਾਂ ਨੇ ਭਾਗ ਲਿਆ ਅਤੇ ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੇ ਦਰਸ਼ਕਾਂ ਦਾ ਬਰਸਾਤ ਦੇ ਬਾਵਜੂਦ ਮਨ ਮੋਹ ਲਿਆ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਪੰਜਾਬੀ ਫਿਲਮ ਐਕਟਰ ਬਿੰਨੂ ਢਿੱਲੋਂ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਸ਼ਲਾਘਾਯੋਗ ਉਪਰਾਲਾ ਹੈ ਅਤੇ ਉਨ੍ਹਾਂ ਕਲੱਬ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ । ਇਸ ਮੌਕੇ ਜਸਵੀਰ ਸਿੰਘ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ ਪੰਜਾਬ , ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ , ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਅਤੇ ਵਕਫ਼ ਬੋਰਡ ਪੰਜਾਬ ਦੇ ਮੈਂਬਰ ਡਾ ਅਨਵਰ ਭਸੌੜ , ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ , ਬਲਾਕ ਸੰਮਤੀ ਧੂਰੀ ਦੇ ਚੇਅਰਮੈਨ ਰਣਜੋਧ ਸਿੰਘ ਕਾਂਝਲਾ , ਵਾਈਸ ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਢਢੋਗਲ , ਜਸਵੀਰ ਸਿੰਘ ਤੂਰ ਐਸ ਐਚ ਓ ਥਾਣਾ ਸਿਟੀ ਧੂਰੀ , ਜਤਿੰਦਰ ਸਿੰਘ ਸੋਨੀ ਮੰਡੇਰ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਧੂਰੀ,ਦੇਵ ਮਾਨ ਸਾਬਕਾ   ਸਰਪੰਚ, ਨਿਰਭੈ ਸਿੰਘ ਹੇੜੀਕੇ, ਅਤੇ ਹੋਰ ਵੀ ਵੱਖ ਵੱਖ ਸ਼ਖ਼ਸੀਅਤਾਂ ਹਾਜ਼ਰ ਸਨ । ਇਸ ਮੌਕੇ ਵੱਖ ਵੱਖ ਪਹੁੰਚਿਆ ਸ਼ਖ਼ਸੀਅਤਾਂ ਦਾ ਧੰਨਵਾਦ ਹਰਜਿੰਦਰ ਸਿੰਘ ਕਾਂਝਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਕਲੱਬ ਪ੍ਰਧਾਨ ਦਲਜਿੰਦਰ ਸਿੰਘ ਮਾਨ ਨੇ ਧੰਨਵਾਦ ਕੀਤਾ ।

WhatsApp
Facebook
Twitter

Advertisement's