ddsnews.in

LATEST NEWS
ਸ਼ੇਰੇ-ਏ-ਪੰਜਾਬ ਨੈਸ਼ਨਲ ਪੈਂਥਰ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ,ਰਾਮ ਪ੍ਰਸਾਦ ਜੈਸਵਾਲ ਹਲਕਾ ਦੱਖਣੀ ਤੋ ਹੋਣਗੇ ਪਾਰਟੀ ਦੇ ਉਮੀਦਵਾਰ 
WhatsApp
Facebook
Twitter

ਲੁਧਿਆਣਾ 14 ਜੂਨ (ਸਚਿਨ ਬਹਿਲ) ਨਿਤ ਦਿਨ ਵੱਧ ਦੀ ਮਹਿੰਗਾਈ, ਭਰਿਸ਼ਟਾਚਾਰ ਅਤੇ ਜਾਤ ਪਾਤ ਧਰਮ ਦੇ ਨਾਂ ਤੇ ਹੋ ਰਹੀ ਰਾਜਨੀਤੀ ਨੂੰ ਠੱਲ ਪਾਉਣ ਲਈ ਸ਼ੇਰ -ਏ- ਪੰਜਾਬ ਨੈਸ਼ਨਲ ਪੈਂਥਰਜ ਪਾਰਟੀ ਦੇ ਨੈਸ਼ਨਲ ਪ੍ਰਧਾਨ ਕੇ ਐਲ ਸ਼ਰਮਾ ਅਤੇ ਕੌਮੀ ਕਨਵੀਨਰ ਸ੍ਰੀ ਰਾਮ ਪ੍ਰਸਾਦ ਜੈਸਵਾਲ ਐਲਾਨ ਕੀਤਾ ਹੈ ਕੀ ਉਹ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਹਰੇਕ ਹਲਕੇ ਤੋਂ ਉਮੀਦਵਾਰ ਖੜੇ ਕਰੇਗਾ ਇਸ ਲਈ ਉਸ ਨੇ ਆਪਣੀ ਪਾਰਟੀ ਦਾ ਮੈਨੀਫੈਸਟੋ ਵੀ ਜਾਰੀ ਕੀਤਾ ਅੱਜ ਲੁਧਿਆਣਾ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆ ਪਾਰਟੀ ਦੇ ਕਨਵੀਨਰ ਸ੍ਰੀ ਰਾਮ ਪ੍ਰਸਾਦ ਜੈਸਵਾਲ ਨੇ ਦੱਸਿਆ ਕੀ ਪੰਜਾਬ ਵਿੱਚ ਭਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ਜਾਵੇਗੀ ਅਤੇ ਬਿਨਾਂ ਭੇਦ ਭਾਵ ਤੋਂ ਲੋਕਾਂ ਦੇ ਕੰਮ ਕਰਵਾਏ ਜਾਣਗੇ ਅਤੇ ਸਾਡਾ ਉਦੇਸ਼ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਉਣਾ ਹੈ ਉਹਨਾਂ ਕਿਹਾ ਕਿ ਸ਼ਹੀਦਾਂ ਨੂੰ ਸਤਿਕਾਰ ਦੇਣਾ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੀ ਸਾਡਾ ਉਦੇਸ਼ ਹੈ ਅਤੇ ਪਹਿਲ ਦੇ ਅਧਾਰ ਤੇ ਹਰੇਕ ਇਨਸਾਨ ਨੂੰ ਸਿਹਤ ਪੱਖੋਂ ਇਲਾਜ, ਬੱਚਿਆਂ ਨੂੰ ਮੁਫਤ ਸਿੱਖਿਆ,ਵਰਗੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ ਅਤੇ ਇਹ ਸਾਰੀਆਂ ਸਹੂਲਤਾਂ ਹਰੇਕ ਇਨਸਾਨ ਨੂੰ ਮੁਫਤ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਭਾਵੇਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜਾ ਖੇਤਾਂ ਵਿੱਚ ਕੰਮ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਸਾਰਿਆਂ ਲਈ ਤਨਖਾਹ ਬਰਾਬਰ ਲਾਗੂ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਪਦਵੀਂ ਤੇ ਬੈਠਾ ਹੋਵੇ ਉਹਨਾਂ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ 117 ਦੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗਾ। ਇਸ ਦੇ ਨਾਲ ਹੀ ਨੈਸ਼ਨਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਜੈਸਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਸ਼ੇਰ -ਏ- ਪੰਜਾਬ ਨੈਸ਼ਨਲ ਪੈਂਥਰਜ ਪਾਰਟੀ ਵੱਲੋਂ ਲੁਧਿਆਣੇ ਤੋਂ ਹਰਮਿੰਦਰ ਸਿੰਘ ਨਾਗਪਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।ਇਸ ਮੌਕੇ ਕ੍ਰਿਸ਼ਨ ਲਾਲ ਸ਼ਰਮਾ ਨੈਸ਼ਨਲ ਪ੍ਰਧਾਨ, ਸ੍ਰੀ ਰਾਮ ਪ੍ਰਸ਼ਾਦ ਜੈਸ਼ਵਲ ਨਵ ਨਿਯੁਕਤ ਸੁਪਰੀਮੋ, ਸਰਦਾਰ ਮਲਕੀਤ ਸਿੰਘ ਬੱਗਾ ਚੇਅਰਮੈਨ ਆਲ ਇੰਡੀਆ, ਸਰਦਾਰ ਹਰਮਿੰਦਰ ਸਿੰਘ ਨਾਗਪਾਲ ਸੀਨੀਅਰ ਆਗੂ ਪੰਜਾਬ, ਬਲਜੀਤ ਸਿੰਘ ਸਪੋਕਸਮੈਨ, ਬੋਹੜ ਸਿੰਘ ਬਰਾੜ ਸਟੇਟ ਪ੍ਰਧਾਨ, ਸੁਸ਼ੀਲ ਸਿੰਘ ਰਾਜਪੂਤ, ਰਾਸ਼ਟਰੀ ਮਹਿਲਾ ਪ੍ਰਧਾਨ ਰਾਣੀ ਸ਼ਰਮਾ, ਪਰਮਜੀਤ ਕੌਰ ਜਨਰਲ ਸੈਕਟਰੀ ਪੰਜਾਬ, ਮੰਜੂ ਦੀਦੀ ਕਨਵੀਨੀਅਰ, ਪਰਮਜੀਤ ਮੂਸਾ, ਸਰਬਜੀਤ ਸਿੰਘ, ਜ਼ਿਲਾ ਪ੍ਰਧਾਨ ਜਗਰੂਪ ਸਿੰਘ, ਸ਼ਾਮਾਂ ਦੇਵੀ ਜਨਰਲ ਸੈਕਟਰੀ, ਲੀਗਲ ਐਡਵਾਈਜ਼ਰ ਏ.ਕੇ ਗਿਰੀ, ਸੁਰਿੰਦਰ ਚੌਹਾਨ, ਸਰਦਾਰ ਸੁਰਜੀਤ ਸਿੰਘ, ਬਲਦੇਵ ਸਿੰਘ, ਭੀਮ ਕੁਮਾਰ ਆਦਿ ਹਾਜ਼ਰ ਸਨ।

WhatsApp
Facebook
Twitter

Advertisement's