ਭਵਾਨੀਗੜ੍ਹ ( ਜਗਮੇਲ ਸਿੰਘ ਸੋਢੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੀ ਕਾਰਜਕਾਰਨੀ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੰਚ ਵੱਲੋਂ ਮਿਤੀ 21 ਮਾਰਚ 2026 ਦਿਨ ਸਨਿੱਚਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਭਵਾਨੀਗੜ੍ਹ ਵਿਖੇ ਸਵੇਰੇ 9:30 ਵਜੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਕਵਿਤਾ ਉਤਸਵ ਅਤੇ ਸਾਲਾਨਾ ਅਦਬੀ ਮੇਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ, ਜਨਰਲ ਸਕੱਤਰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਕਰਨਗੇ ਅਤੇ ਡਾ ਅਰਵਿੰਦਰ ਕੌਰ ਕਾਕੜਾ, ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪ੍ਰਿੰਸੀਪਲ ਇਕਬਾਲ ਕੌਰ ਉਦਾਸੀ, ਸਪੁੱਤਰੀ ਪ੍ਰਸਿੱਧ ਲੋਕ ਕਵੀ ਸੰਤ ਰਾਮ ਉਦਾਸੀ, ਡਾ. ਸੰਤੋਖ ਸੁੱਖੀ, ਜ਼ਿਲਾ ਭਾਸ਼ਾ ਅਫਸਰ, ਪਟਿਆਲਾ ਅਤੇ ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਨਵਦੀਪ ਮੁੰਡੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੰਚ ਦੇ ਜਨਰਲ ਸਕੱਤਰ ਗੁਰਜੰਟ ਬੀਂਬੜ ਨੇ ਦੱਸਿਆ ਕਿ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਇਸ ਵਾਰ ਕਿਸੇ ਲੇਖਕ ਨੂੰ ਸਨਮਾਨਿਤ ਕਰਨ ਦੀ ਥਾਂ ਤੇ ਪਿਛਲੇ ਸਾਲ ਛਪੀਆਂ ਕਿਤਾਬਾਂ ਵਿੱਚੋਂ ਸਰਵੋਤਮ ਕਿਤਾਬਾਂ ਨੂੰ ਸਨਮਾਨਿਤ ਕਰਨ ਦੀ ਨਵੀਂ ਪਿਰਤ ਪਾਈ ਜਾਵੇਗੀ ਤਾਂ ਕਿ ਪੰਜਾਬੀ ਵਿੱਚ ਉੱਚ ਪਾਏ ਦੀਆਂ ਕਿਤਾਬਾਂ ਦੀ ਪਹਿਚਾਣ ਕੀਤੀ ਜਾ ਸਕੇ ਤੇ ਪਾਠਕਾਂ ਦੀ ਝੋਲੀ ਵਿੱਚ ਵਧੀਆ ਸਾਹਿਤ ਪਹੁੰਚਦਾ ਕੀਤਾ ਜਾ ਸਕੇ। ਪਿਛਲੇ ਦਿਨੀਂ ਲੇਖਕਾਂ ਵੱਲੋਂ ਭੇਜੀਆਂ ਗਈਆਂ ਪੁਸਤਕਾਂ ਦਾ ਡੂੰਘਾ ਅਧਿਐਨ ਕੀਤਾ ਗਿਆ।ਇਸ ਸਾਲ ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ ‘ਇਸ ਧਰਤੀ ਤੇ ਰਹਿੰਦਿਆਂ’ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਪੁਰਸਕਾਰ, ਰਾਮਪਾਲ ਸ਼ਾਹਪੁਰੀ ਦੀ ਕਾਵਿ-ਪੁਸਤਕ ‘ਬੀਜ ਅੰਦਰਲਾ ਜੰਗਲ’ ਨੂੰ ਪ੍ਰੋਫੈਸਰ ਅਨੂਪ ਸਿੰਘ ਵਿਰਕ ਯਾਦਗਾਰੀ ਕਵਿਤਾ ਪੁਰਸਕਾਰ ਅਤੇ ਸਰਬਜੀਤ ਕੌਰ ਢਿੱਲੋਂ ਦੇ ਨਾਵਲ ‘ਸਧਰਾਂ ਦਾ ਕੁੱਜਾ’ ਨੂੰ ਡਾ. ਦਲੀਪ ਕੌਰ ਟਿਵਾਣਾ ਯਾਦਗਾਰੀ ਪੁਰਸਕਾਰ ਗਲਪ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ। ਇਸ ਮੌਕੇ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ। ਮੰਚ ਵੱਲੋਂ ਲੇਖਕ ਸਾਥੀਆਂ ਨੂੰ ਇਸ ਮੌਕੇ ਆਪਣੀਆਂ ਸੱਜਰੀਆਂ ਰਚਨਾਵਾਂ ਲੈ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
ਸਾਹਿਤ ਸਿਰਜਣਾ ਮੰਚ ਦਾ ਸਾਲਾਨਾ ਸਮਾਗਮ 21 ਨੂੰ
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ