ddsnews.in

LATEST NEWS
ਲੁਧਿਆਣਾ ਯੂਨੀਵਰਸਲ ਪ੍ਰੈਸ ਕਲੱਬ (ਰਜਿ.) ਦੀਆਂ ਹੋਈਆਂ ਚੋਣਾਂ
WhatsApp
Facebook
Twitter

ਲੁਧਿਆਣਾ: 28 ਮਾਰਚ 2026 (ਦਕਸ਼ ਬਹਿਲ)) ਅੱਜ ਲੁਧਿਆਣਾ ਦੇ ਯੂਨੀਵਰਸਲ ਪ੍ਰੈੱਸ ਕਲੱਬ (ਰਜਿ.) ਦੀਆਂ ਸਲਾਨਾ ਚੋਣਾਂ ਹੰਬੜਾ ਰੋਡ ਸਥਿਤ ਰਾਜਾ ਜਾਇਕਾ ਹੋਟਲ ਵਿੱਚ ਹੋਈ ਇਸ ਮੌਕੇ ਲੁਧਿਆਣਾ ਸ਼ਹਿਰ ਦੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨਾਲ ਸੰਬੰਧਿਤ ਪੱਤਰਕਾਰਾਂ ਅਤੇ ਫੋਟੋਗਰਾਫਰਾਂ ਨੇ ਸ਼ਿਰਕਤ ਕੀਤੀ। ਪ੍ਰੈੱਸ ਕਲੱਬ ਦੀਆਂ ਚੋਣਾਂ ਕਲੱਬ ਦੇ ਫਾਊਂਡਰ ਪ੍ਰਧਾਨ ਡੀ.ਪੀ ਖੋਸਲਾ ਦੀ ਪ੍ਰਧਾਨਗੀ ਹੇਠ ਹੋਈਆਂ ਜਿਸ ਵਿੱਚ ਲੁਧਿਆਣਾ ਸ਼ਹਿਰ ਤੋਂ ਆਏ ਹੋਏ ਸਾਰੇ ਪੱਤਰਕਾਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਹੋਇਆਂ ਪ੍ਰਧਾਨ ਦੇ ਅਹੁਦੇ ਲਈ ਵਿਸ਼ਾਲ ਸ਼ਰਮਾ ਜਨਰਲ ਸਕੱਤਰ ਕਰਨੈਲ ਸਿੰਘ ਐਮ.ਏ, ਉਪ ਪ੍ਰਧਾਨ, ਸਚਿਨ ਬਹਿਲ, ਕੁਲਵਿੰਦਰ ਸਿੰਘ, ਖਜਾਨਚੀ ਰਜਿੰਦਰ ਧਵਨ, ਸਕੱਤਰ ਨਰੇਸ਼ ਹੰਸ, ਕੁਲਦੀਪ ਕੌਰ ਦੀ ਚੋਣ ਕੀਤੀ ਗਈ। ਯੂਨਿਵਰਸਲ ਪ੍ਰੈਸ ਕਲੱਬ ਦੇ ਫਾਊਂਡਰ ਪ੍ਰਧਾਨ ਡੀ.ਪੀ ਖੋਸਲਾ, ਮੈਡਮ ਸੰਦੀਪ ਸ਼ਰਮਾ ਸੀਨੀਅਰ ਜਨਰਲ ਸਕੱਤਰ, ਸੰਦੀਪ ਸ਼ਰਮਾ ਸੀਨੀਅਰ ਉਪ ਪ੍ਰਧਾਨ, ਗੁਰਦਾਸ ਕੈੜਾ ਉਪ ਪ੍ਰਧਾਨ, ਬਲਜੀਤ ਸਿੰਘ (ਲਾਟੀ) ਪ੍ਰੋਪੋਗੰਡਾ ਸਕੱਤਰ, ਬਲਵੀਰ ਮਲਹੋਤਰਾ ਸਕੱਤਰ, ਸ਼੍ਰੀ ਪਾਲ ਸ਼ਰਮਾ ਸਕੱਤਰ, ਅਰਜੁਨ ਸ਼ਰਮਾ ਐਗਜੀਕਿਊਟਿਵ ਮੈਂਬਰ, ਸਟੇਜ ਸਕੱਤਰ ਰਾਜ ਕੁਮਾਰ, ਪੀ.ਆਰ.ਓ ਰਕੇਸ਼ ਅਰੋੜਾ, ਜੋਇੰਟ ਸਕੱਤਰ ਕਪਿਲ ਸ਼ਰਮਾ, ਕਾਨੂੰਨੀ ਸਲਾਹਕਾਰ ਯੋਗੇਸ਼ ਖੰਨਾ ਆਦਿ ਮੌਜੂਦ ਸਨ। ਇਸ ਮੌਕੇ ਕਲੱਬ ਦੇ ਫਾਊਂਡਰ ਪ੍ਰਧਾਨ ਡੀਪੀ ਖੋਸਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਯੂਨੀਵਰਸਲ ਪ੍ਰੈਸ ਕਲੱਬ ਦੀ ਨਵੀਂ ਟੀਮ ਪ੍ਰੈੱਸ ਭਾਈਚਾਰੇ ਦੇ ਲਈ ਇੱਕ ਜੁੱਟ ਹੋ ਕੇ ਕੰਮ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਇਜ਼ ਔਂਕੜ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਉਹਨਾਂ ਅੱਗੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਯੂਨੀਵਰਸਲ ਪ੍ਰੈਸ ਕਲੱਬ (ਰਜਿ.) ਵੱਲੋਂ ਆਮ ਜਨਤਾ ਦੀ ਭਲਾਈ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਦੇ ਧਾਰਮਿਕ ਕਾਰਜਾਂ ਨੂੰ ਵੀ ਬਖੂਬੀ ਨੇਪਰੇ ਚੜਾਇਆ ਜਾਵੇਗਾ ਆਖ਼ਰ ਵਿੱਚ ਡੀ.ਪੀ ਖੋਸਲਾ ਨੇ ਪ੍ਰੈਸ ਕਲੱਬ ਦੀ ਨਵੀਂ ਟੀਮ ਨੂੰ ਮੁਬਾਰਕਾਂ ਦਿੰਦਿਆਂ ਹੋਇਆਂ ਕਲੱਬ ਦੀ ਭਲਾਈ ਲਈ ਦਿਨ ਰਾਤ ਮਿਹਨਤ ਕਰਨ ਲਈ ਆਖਿਆ ਇਸ ਮੌਕੇ ਪ੍ਰੈਸ ਕਲੱਬ ਦੀ ਨਵੀਂ ਟੀਮ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।

WhatsApp
Facebook
Twitter

Advertisement's