ddsnews.in

LATEST NEWS
ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ (ਰਜਿ) ਵੱਲੋਂ ਸ਼੍ਰੀ ਬਾਲਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ 
WhatsApp
Facebook
Twitter

ਗਿੱਦੜਬਾਹਾ 02 ਅਪ੍ਰੈਲ ( ਸੰਜੀਵ ਕੁਮਾਰ ਗਰਗ) ਸ੍ਰੀ ਸਨਾਤਮ ਧਰਮ ਪੰਜਾਬ ਮਹਾਵੀਰ ਦਲ (ਰਜਿ) ਵੱਲੋਂ ਸ਼ਭਾਸ਼ ਨਗਰ ਗਲੀ ਨੰਬਰ 2 ਸ੍ਰੀ ਦੁੱਖ ਭੰਜਨ ਹਨੂੰਮਾਨ ਮੰਦਰ ਵਿਖੇ ਸ੍ਰੀ ਬਾਲਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਦੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਾਤਾ ਸੰਤੋਸ਼ੀ ਹੋਸਪਿਟਲ ਦੇ ਡਾਕਟਰ ਭਰਤਦੀਪ ਸਿੰਘ ਗਰਗ ਅਤੇ ਉਹਨਾਂ ਦਾ ਪਰਿਵਾਰ ਸ਼੍ਰੀ ਅਸ਼ੋਕ ਕੁਮਾਰ ਬੁੱਟਰ ਜੀ, ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਜੀ , ਪੰਜਾਬ ਮਹਾਵੀਰ ਦਲ ਦੇ ਸਰਪ੍ਰਸਤ ਸੁਭਾਸ਼ ਨਾਗਪਾਲ ਨੇ ਸ੍ਰੀ ਬਾਲਾ ਜੀ ਦੇ ਝੰਡੇ ਦਾ ਪੂਜਨ ਕਰਵਾਇਆ ਅਤੇ ਸ੍ਰੀ ਬਾਲਾ ਜੀ ਦਾ ਝੰਡਾ ਲਹਿਰਾਇਆ। ਝੰਡਾ ਰਸਮ ਤੋਂ ਬਾਅਦ ਸ਼੍ਰੀ ਬਾਲਾ ਜੀ ਦਾ ਸਤਸੰਗ ਕੀਤਾ ਗਿਆ ਅਤੇ ਸ੍ਰੀ ਬਾਲਾ ਜੀ ਦਾ ਅਟੂਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਅਸ਼ੋਕ ਕੁਮਾਰ ਬੁੱਟਰ, ਨਗਰ ਕੋਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਡਾਕਟਰ ਭਰਤਦੀਪ ਗਰਗ, ਚੀਨੂੰ ਜੈਨ,ਸੋਨੀ ਰਾਇਲ, ਮਨੀਸ਼ ਵਰਮਾ, ਸੁਧੀਰ ਅਰੋੜਾ, ਸਾਕਸ਼ੀ ਅਰੋੜਾ,ਉਮ ਪ੍ਰਕਾਸ਼ ਕਾਕਾ ਪ੍ਰਧਾਨ ਪੀਰਖਾਨਾ, ਸੁਮਨ ਅਗਰਵਾਲ ,ਨੀਰਜ ਸਿੰਗਲਾ, ਸਨੀ ਪੰਜਾਬ ਬੀਜ ਭੰਡਾਰ, ਛਿੰਦੀ ਪ੍ਰਧਾਨ ਗੁਰੂਸਰ ਵਾਲੇ, ਸੁਭਾਸ਼ ਨਾਗਪਾਲ, ਪੰਜਾਬ ਮਹਾਵੀਰ ਦਲ ਦੇ ਪ੍ਰਧਾਨ ਸੰਦੀਪ ਅਰੋੜਾ, ਦੀਵਾਨ ਚੰਦ ਸਚਦੇਵਾ, ਦਿਨੇਸ਼ ਬੰਸਲ, ਹੇਮਰਾਜ, ਬਲਦੇਵ ਮਹਿਰਾ, ਦਿਨੇਸ਼ ਦਿੰਨਾ, ਪਿੰਸਾ, ਸੁਰੇਸ਼ ਕੁਮਾਰ, ਰੋਹਿਤ ਗਰਗ, ਪ੍ਰਦੀਪ ਅਰੋੜਾ, ਯਮੁਨਾ ਸਿੰਗਲਾ, ਸ਼੍ਰੀਮਤੀ ਬੀਨਾ ਗੋਇਲ, ਮਮਤਾ ਰਾਣੀ, ਲਲਿਤਾ ਰਾਣੀ, ਸੁਸ਼ਮਾ ਰਾਣੀ, ਮਹਿੰਦਰ ਕੁਮਾਰ ਡੇਰੀ ਵਾਲੇ, ਬੂਟਾ ਰਾਮ, ਯੁਵਰਾਜ ਸ਼ਰਮਾ, ਸੰਜੀਵ ਕੁਮਾਰ ਗਰਗ, ਭਗਵਾਨ ਦਾਸ ਸ਼ਰਮਾ, ਸ੍ਰੀ ਰਾਮ ਸਵਰੂਪ, ਪਵਨ ਗੁਪਤਾ, ਸਤਪਾਲ, ਇਸਾਨ ਅਰੋੜਾ ਅਤੇ ਸ਼੍ਰੀ ਰਮੇਸ਼ ਮਿੱਤਲ ਆਦਿ ਮੌਜੂਦ ਸਨ।

WhatsApp
Facebook
Twitter

Advertisement's