ddsnews.in

LATEST NEWS
ਗੀਤਕਾਰ ਹੈਪੀ ਖੰਨੇ ਵਾਲਾ ਅਤੇ ਗਾਇਕ ਜਸ ਰਾਏਤ ਦਾ ਨਵਾਂ ਟਰੈਕ ਦਿਲ ਵੱਟੇ ਦਿਲ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ
WhatsApp
Facebook
Twitter

ਖੰਨਾ:-ਪਰਮਜੀਤ ਪੰਮਾ ਧੀਮਾਨ: -ਗੀਤਕਾਰ ਹੈਪੀ ਖੰਨੇ ਵਾਲਾ ਅਤੇ ਗਾਇਕ ਜਸ ਰਾਏਤ ਦਾ ਨਵਾਂ ਟਰੈਕ ਦਿਲ ਵੱਟੇ ਦਿਲ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ
ਪੰਜਾਬੀ ਸੰਗੀਤ ਇੰਡਸਟਰੀ ਵਿਚ ਆਪਣੀ ਪਹਿਚਾਣ ਬਣਾਉਣ ਵਾਲਾ ਗੀਤਕਾਰ ਹੈਪੀ ਖੰਨੇ ਵਾਲੇ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਉਹਦੇ ਲਿਖੇ ਬਹੁਤ ਸਾਰੇ ਗੀਤ ਨੇ ਵਿਸ਼ਵ ਪੱਧਰ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਮਿੱਠੀ ਆਵਾਜ਼ ਦੀ ਮਲਿਕਾ ਗਾਇਕ ਜਸ ਰਾਏਤ ਦਾ ਸੰਗੀਤ ਖੇਤਰ ਵਿੱਚ ਵਧੀਆ ਨਾਮ ਹੈ ਉਸ ਨੇ ਵੀ ਜਿੰਨਾ ਗਾਇਆ ਸੱਭਿਆਚਾਰਕ ਦਾਇਰੇ ਵਿੱਚ ਰਹਿ ਕੇ ਗਾਇਆ ਅਤੇ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੁਣ ਇਹਨਾਂ ਦਾ ਨਵਾਂ ਟਰੈਕ ਦਿਲ ਵੱਟੇ ਦਿਲ 24 ਅਪ੍ਰੈਲ ਨੂੰ ਆਪ ਸਭ ਸਰੋਤਿਆਂ ਦੀ ਝੋਲੀ ਪਾ ਰਹੇ ਹਨ ਵਾਈਟਲ ਰਿਕਾਰਡਸ ਅਤੇ ਅਰਸ਼ ਨਾਗਰਾ ਦੀ ਪੇਸ਼ਕਸ਼ ਸਦਕਾ ਇਸ ਦਾ ਸੰਗੀਤ ਫਰਾਰ ਜੀ ਵੱਲੋਂ ਦਿੱਤਾ ਗਿਆ ਅਤੇ ਇਸ ਦਾ ਵੀਡੀਓ ਤੇ ਵਾਈਟਲ ਰਿਕਾਰਡਸ ਅਤੇ ਅਰਸ਼ ਨਾਗਰਾ ਜੀ ਵੱਲੋਂ ਤਿਆਰ ਕੀਤਾ ਗਿਆ ਜਦੋਂ ਕਿ ਇਸ ਦੇ ਖੂਬਸੂਰਤ ਬੋਲਾਂ ਨੂੰ ਹੈਪੀ ਖੰਨੇ ਵਾਲੇ ਨੇ ਆਪਣੀ ਕਲਮ ਨਾਲ ਪਰੋਇਆ ਹੈ ਇਸ ਦੀ ਵੀਡੀਓ ਏ ਆਈ ਨਾਲ ਤਿਆਰ ਕੀਤੀ ਗਈ ਹੈ ਦਿਲ ਵਟੇ ਦਿਲ ਟਰੈਕ ਜਸ ਰਾਏਤ ਜੀ ਦੀ ਗਾਇਕੀ ਨਾਲ ਆਪ ਸਭ ਸਰੋਤਿਆਂ ਦੇ ਦਿਲੋ ਦਿਮਾਗ ਤੇ ਇੱਕ ਵੱਖਰੀ ਛਾਪ ਛੱਡ ਦੇਵੇਗੀ ਇਸ ਉਮੀਦ ਨਾਲ ਸਮੁੱਚੀ ਟੀਮ ਆਪ ਸਭ ਦੇ ਰੂਬਰੂ ਹੋ ਰਹੀ ਹੈ ਜ਼ਿਕਰ ਯੋਗ ਹੈ ਕਿ ਇਸ ਟਰੈਕ ਰਾਹੀਂ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਪ੍ਰਕਾਰ ਦੇ ਸੌਂਗ ਆਪ ਸਭ ਦੀ ਝੋਲੀ ਪਾਵੇਗੀ ਜਿਸ ਨੂੰ ਹਰ ਵਰਗ ਦੇ ਸਰੋਤੇ ਦਿਲੋਂ ਜਾਣ ਨਾਲ ਪਿਆਰ ਦੇਣਗੇ ਇੰਨੀ ਉਮੀਦ ਕਰਦੇ ਹਾਂ ਕਿ ਜਸ ਰਾਏਤ ਜੀ ਦੇ ਇਸ ਟਰੈਕ ਦਿਲਵੱਟੇ ਦਿਲ ਨੂੰ ਹਰ ਵਰਗ ਦੇ ਸਰੋਤੇ ਦਿਲੋ ਜਾਨ ਨਾਲ ਪਿਆਰ ਦੇਣਗੇ

WhatsApp
Facebook
Twitter

Advertisement's