ddsnews.in

LATEST NEWS
ਜੇਕਰ ਸਰਕਾਰ ਨੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਜਲਦੀ ਨਾ ਮੰਨੀਆਂ ਤਾਂ ਵੀ 27 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ..ਮੁੰਧ, ਹੇਅਰ।
WhatsApp
Facebook
Twitter

ਨਕੋਦਰ, 29 ਅਪ੍ਰੈਲ ਮਨਜੀਤ ਮਾਨ-ਭਗਵੰਤ ਮਾਨ ਸਰਕਾਰ ਨੇ 2022 ਦੀਆਂ ਚੋਣਾਂ ਵਿੱਚ ਨੰਬਰਦਾਰ ਯੂਨੀਅਨ ਪੰਜਾਬ ਰਜਿਸਟਰ 643 ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ ਨੰਬਰਦਾਰ ਨਾਲ ਵਾਅਦੇ ਕੀਤੇ ਸੀ ਕੀ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਜਿਨ੍ਹਾਂ ਚ ਨੰਬਰਦਾਰਾਂ ਦਾ ਮਾਣ ਪੱਤਾ ਦੁਗਣਾ ਕਰਨਾ ਅਤੇ ਨੰਬਰਦਾਰੀ ਜੱਦੀ ਪੁਸ਼ਟੀ ਕਰਨਾ ਉਪਰੰਤ ਮੰਗਾਂ ਜਲਦ ਮੰਨੀਆਂ ਜਾਣਗੀਆਂ ਪ੍ਰੰਤੂ ਦੇ ਸਰਕਾਰ ਨੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਨੇ ਇੱਕ ਵੀ ਵਾਅਦ ਪੂਰਾ ਨਹੀਂ ਕੀਤਾ । ਇਹ ਵਿਚਾਰ ਸਰਦਾਰ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਨੇ ਨੰਬਰਦਾਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ । ਉਹਨਾਂ ਕਿਹਾ ਕਿ ਅਸੀਂ ਅਨੇਕਾਂ ਵਾਰ ਸਰਦਾਰ ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ-ਵੱਖ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰ ਚੁੱਕੇ ਹਾਂ ਪ੍ਰੰਤੂ ਸਰਕਾਰ ਵੱਲੋਂ ਨੰਬਰਦਾਰ ਦੀਆਂ ਮੰਗਾਂ ਸਬੰਧੀ ਕੋਈ ਵੀ ਫੈਸਲਾ ਨਹੀਂ ਲਿਆ ਗਿਆ । ਇਸ ਕਰਕੇ ਪੰਜਾਬ ਦੇ ਹਜ਼ਾਰਾਂ ਨੰਬਰਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਟਾਲ ਮਟੋਲ ਦੀ ਨੀਤੀ ਛੱਡ ਕੇ ਨੰਬਰਦਾਰਾਂ ਦੀਆਂ ਕੀ ਮੰਗਾਂ ਦਾ ਵਾਅਦਾ ਪੂਰਾ ਕਰੇ ਨਹੀਂ ਤਾਂ 2027 ਦੀਆਂ ਚੋਣਾਂ ਵਿੱਚ ਇਸ ਦੇ ਨਤੀਜੇ ਭੁਗਤਣੇ ਪੈਣਗੇ । ਇਸ ਮੌਕੇ ਰਾਜਕੁਮਾਰ ਮਹਿੰਮੀ ਜਨਰਲ ਸਕੱਤਰ ਜਲੰਧਰ ਦਿਹਾਤੀ, ਹਰਨੇਕ ਸਿੰਘ ਸਿੱਧੂਪੁਰ ਮੀਤ ਪ੍ਰਧਾਨ ਜਲੰਧਰ, ਕੁਲਰਾਜ ਸਿੰਘ ਮਹਿਮ, ਹਰਭਜਨ ਦਾਸ ਬੰਗੜ, ਜਰਨੈਲ ਸਿੰਘ ਮਹਿਤਪੁਰ, ਅਜੈਬ ਸਿੰਘ ਸੰਗੋਵਾਲ, ਜੁਗਰਾਜ ਸਿੰਘ ਮੀਰਾਪੁਰ, ਸੁਰਿੰਦਰ ਸਿੰਘ ਕੰਗ ਸਾਹਿਬੂ, ਰਤਨ ਰਾਏ ਨਕੋਦਰ , ਗੁਰਮਿੰਦਰ ਸਿੰਘ ਕੈਂਥ, ਮਨਜੀਤ ਲਾਲ, ਨਿਰਮਲ ਸਿੰਘ ਬੀਰ ਪਿੰਡ, ਕਸ਼ਮੀਰ ਸਿੰਘ ਬੀਰ ਪਿੰਡ ,ਬਲਬੀਰ ਸਿੰਘ ਮੱਟੂ ,ਬਲਕਾਰ ਸਿੰਘ ,ਮਲਕੀਤ ਸਿੰਘ ਆਲੇਵਾਲੀ ਰਸ਼ਪਾਲ ਸਿੰਘ ਮੁੰਧ, ਸੰਤੋਖ ਸਿੰਘ ਮੁੰੰਧ, ਗੁਰਦੇਵ ਸਿੰਘ, ਅਮਨਦੀਪ ਸਿੰਘ ਆਦਰਾਮਾਨ, ਸੁਖਵਿੰਦਰ ਸਿੰਘ ਦਰਗਾਬਾਦ, ਜਸਵੰਤ ਸਿੰਘ ਦਰਗਾਬਾਦ ਤੋਂ ਇਲਾਵਾ ਅਨੇਕਾਂ ਹਾਜ਼ਰ ਸਨ ।

WhatsApp
Facebook
Twitter

Advertisement's