ddsnews.in

LATEST NEWS
ਪੰਜਾਬ ਦੇ ਉੱਘੇ ਗਾਇਕ ਗੁਨਤਾਜ ਦੰਦੀਵਾਲ ਦਾ ਗੀਤ ਸਰੂਰ ਇੱਕ ਤਰੀਕ ਨੂੰ ਹੋ ਰਿਹਾ ਰਿਲੀਜ਼
WhatsApp
Facebook
Twitter

30ਅਪੈ੍ਲ ਜਸਵੀਰ  ਸਿੱਧੂ ਤਲਵੰਡੀ ਸਾਬੋ/ਬਾਬੂ ਸਿੰਘ ਮਾਨ
ਪੰਜਾਬ ਦੇ ਉੱਘੇ ਗਾਇਕ ਗੁਨਤਾਜ ਦੰਦੀਵਾਲ ਦਾ ਗੀਤ ਇੱਕ ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਸਬੰਧੀ ਜਦੋਂ ਗੁਣਤਾਜ ਦੰਦੀਵਾਲ ਨਾਲ ਕੁਝ ਚੋਣਵੇਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਹਮੇਸ਼ਾ ਹੀ ਪਰਿਵਾਰਕ ਗੀਤ ਲਿਖਦੇ ਹਨ ਜਿਨਾਂ ਨੂੰ ਪਰਿਵਾਰਾਂ ਵਿੱਚ ਬੈਠ ਕੇ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ ਉਸੇ ਤਰ੍ਹਾਂ ਹੀ ਉਹਨਾਂ ਦਾ ਸਰੂਰ ਗੀਤ ਵੀ ਸਾਰੇ ਪੱਖਾਂ ਨੂੰ ਦੇਖਦੇ ਹੋਏ ਰਿਲੀਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵਾਲੇ ਗੀਤਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਦੇਸ਼ ਅਤੇ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਹੀ ਸਰੋਤੇ ਹੁੰਗਾਰਾ ਦੇਣਗੇ। ਗੁਨਤਾਜ਼ ਗੰਦੀਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਗੀਤਾਂ ਰਾਹੀਂ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਇਸ ਮੌਕੇ ਬਲਜੀਤ ਮਾਖਾ,ਅਮਨਾ ਜਵਾਰਕੇ, ਬਾਬੂ ਮਾਨ ਤਰਖਾਣ ਵਾਲਾ, ਹੀਰਾ ਸਿੰਘ ਘੁਰਕਣੀ, ਮੈਡਮ ਜਸਵਿੰਦਰ ਕੌਰ ਘੁਰਕਣੀ, ਜਸਵੀਰ ਸਿੱਧੂ ਬੁਰਜ ਸੇਮਾ ਕਹਾਣੀਕਾਰ ਨੇ ਵੀ ਗੁਨਤਾਜ ਦੰਦੀਵਾਲ ਦੇ ਨਵੇਂ ਆ ਰਹੇ ਗੀਤ ਸਰੂਰ ਦੀ ਸਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਨਤਾਜ ਦੰਦੀਵਾਲ ਗਾਇਕੀ ਦੇ ਖੇਤਰ ਵਿੱਚ ਵੱਡੀਆਂ ਸਿਖਰਾਂ ਨੂੰ ਛੂਹੇਗਾ।

WhatsApp
Facebook
Twitter

Advertisement's