ਸੰਗਰੂਰ, 25 ਮਈ 🙁 ਸੁਖਵਿੰਦਰ ਪਲਾਹਾ /ਸੁਰਿੰਦਰ ਸਿੰਘ) ਜ਼ਿਲ੍ਹੇ ਵਿੱਚ ਨਗਰ ਕੌਂਸਲ/ ਨਗਰ ਪੰਚਾਇਤ ਧੂਰੀ, ਸੁਨਾਮ, ਭਵਾਨੀਗੜ੍ਹ ਅਤੇ ਲੌਂਗੋਵਾਲ ਲਈ ਹੋਣ ਵਾਲ਼ੀਆਂ ਚੋਣਾਂ ਸਬੰਧੀ ਕੁਲ 74 ਵਾਰਡ ਹਨ ਤੇ 1,26,911 ਵੋਟਰ ਹਨ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਦੇ ਕੁਲ 894 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ ਸਬੰਧੀ ਤਾਇਨਾਤ ਪੁਲਿਸ ਫੋਰਸ ਦੀ ਗਿਣਤੀ 299 ਅਤੇ ਪੈਟਰੋਲਿੰਗ ਪਾਰਟੀਆਂ ਸਬੰਧੀ ਗਿਣਤੀ 200 ਹੈ। 04 ਅੰਤਰ ਰਾਜੀ ਨਾਕੇ ਅਤੇ 05 ਅੰਤਰ ਜ਼ਿਲ੍ਹਾ ਨਾਕੇ ਲਾਏ ਗਏ ਹਨ। ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੰਕੁਰ ਮਹਿੰਦਰ, ਪੀ.ਸੀ.ਐਸ. ਵਧੀਕ ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਵਲੋਂ ਮਿਤੀ 12 ਮਈ 2026 ਨੂੰ ਜਾਰੀ ਹੁਕਮਾਂ ਮੁਤਾਬਕ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਨੰਬਰ Memo No. SEC-ME-SAM (CME)-2026/2057-2079 Dated 11/05/2026 ਦੀ ਪਾਲਣਾ ਹਿਤ ਹੁਕਮ ਪਾਸ ਕੀਤੇ ਹੋਏ ਹਨ ਕਿ ਸਮੂਹ ਲਾਇਸੈਂਸ ਸ਼ੁਦਾ ਹਥਿਆਰ ਰੱਖਣ ਵਾਲੇ ਵਿਅਕਤੀਆਂ ਨੂੰ ਅਸਲਾ ਨਾਲ ਰੱਖਣ/ ਨਾਲ ਚੁੱਕਣ ਤੋਂ ਮਿਤੀ 01/06/2026 ਤਕ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਕੋਈ ਵਿਅਕਤੀ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਇਸ ਸੂਰਤ ਵਿੱਚ ਜ਼ਾਬਤਾ ਫੌਜਦਾਰੀ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਅਸਲਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਇਹ ਹੁਕਮ ਆਰਮੀ ਪਰਸਨਲ, ਪੈਰਾ ਮਿਲਟਰੀ ਫੋਰਸਿਜ਼, ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀ ਅਤੇ ਜ਼ਿਲ੍ਹੇ ਵਿੱਚ ਸਥਿਤ ਬੈਂਕਾਂ ਦੀ ਰਾਖੀ ਕਰਨ ਵਾਲੇ ਅਸਲਾ ਲਾਇਸੰਸੀਆਂ ‘ਤੇ ਲਾਗੂ ਨਹੀਂ ਹਨ।
*ਨਗਰ ਕੌਂਸਲ ਚੋਣਾਂ 2026: ਕੁੱਲ 74 ਵਾਰਡ ਤੇ 1,26,911 ਵੋਟਰ* *ਲਾਇਸੈਂਸ ਸ਼ੁਦਾ ਹਥਿਆਰ ਰੱਖਣ ਵਾਲੇ ਵਿਅਕਤੀਆਂ ਨੂੰ ਅਸਲਾ ਨਾਲ ਰੱਖਣ/ ਨਾਲ ਚੁੱਕਣ ਤੋਂ ਪੂਰਨ ਤੌਰ ‘ਤੇ ਪਾਬੰਦੀ
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ