ਵਿਸਾਖੀ ਸਮਾਗਮ ਮੌਕੇ ਪਿਤਾ-ਪੁੱਤਰ ਦੀਆਂ ਜੋੜੀਆਂ ਨੇ ਬੰਨ੍ਹਿਆ ਖਾਸ ਰੰਗ
18 ਅਪ੍ਰੈਲ,2026 ਦਿਨ ਸ਼ਨੀਵਾਰ ਫਿਰੋਜ ਖਾਨ


ਬਰੌਡਵੇ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਸਮਾਗਮ -ਵਿਸਾਖੀ ਦੀ ਖ਼ੁਸ਼ਬੂ -ਰਿਵਾਇਤਾਂ ਦਾ ਮੇਲਾ ਤਹਿਤ ਬੜੇ ਹੀ ਸੁਚੱਜੇ ਅਤੇ ਵਿਲੱਖਣ ਢੰਗ ਨਾਲ ਮਨਾਇਆ ਗਿਆ। ਸਮਾਗਮ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਸਿਰਮੌਰ ਕਲਾਕਾਰ ਸ: ਪਰਮਜੀਤ ਸਿੰਘ ਸੋਹੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਪਿੰਗਲਵਾੜਾ ਬ੍ਰਾਂਚ ਸੰਗਰੂਰ ਤੋਂ ਸ: ਰਾਜਬੀਰ ਸਿੰਘ,ਸ. ਹਰਜੀਤ ਸਿੰਘ ਅਰੋੜਾ ਜੀ, ਸ੍ਰੀਮਾਨ ਸੱਤਪਾਲ ਸ਼ਰਮਾ ਜੀ ਅਤੇ ਸ੍ਰੀਮਤੀ ਉਪਾਸਨਾ ਜੀ ਨੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਮੇਲੇ ਦੀ ਰੌਣਕ ਨੂੰ ਵਧਾਇਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ।
ਵਿਸਾਖੀ ਦੇ ਇਸ ਸਮਾਗਮ ਦੌਰਾਨ ਇੱਕ ਵਿਲੱਖਣ ਅਤੇ ਦਿਲ ਨੂੰ ਛੂਹਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਪਿਤਾ-ਪੁੱਤਰ ਦੀਆਂ ਜੋੜੀਆਂ ਨੇ ਇਕੱਠੇ ਮੰਚ ‘ਤੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ (ਰਿਵਾਇਤੀ ਪਹਿਰਾਵਾ, ਭੰਗੜਾ ਅਤੇ ਭਾਸ਼ਣ) ਆਦਿ ਨਾਲ ਸਭ ਦਾ ਮਨ ਮੋਹ ਲਿਆ। ਇਹ ਪੇਸ਼ਕਾਰੀਆਂ ਸਿਰਫ ਮਨੋਰੰਜਨ ਹੀ ਨਹੀਂ ਸਨ, ਸਗੋਂ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਸਾਂਝ ਨੂੰ ਵੀ ਦਰਸਾਉਂਦੀਆਂ ਸਨ। ਪਿਤਾ -ਪੁੱਤਰਾਂ ਦੀਆਂ ਇਹ ਜੋੜੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
ਸਕੂਲ ਵਿਦਿਆਰਥੀਆਂ ਵੱਲੋਂ ਵੀ ਵੱਖ -ਵੱਖ ਪੇਸ਼ਕਾਰੀਆਂ ( ਸ਼ਬਦ -ਗਾਇਣ, ਸਮੂਹ -ਗਾਣ ਅਤੇ ਸਮੂਹ -ਨਾਚ)ਪੇਸ਼ ਕੀਤੀਆਂ ਗਈਆਂ। ਦਰਸ਼ਕਾਂ ਵੱਲੋਂ ਤਾਲੀਆਂ ਦੀ ਗੂੰਜ ਨਾਲ ਪੂਰਾ ਪੰਡਾਲ ਗੂੰਜ ਉੱਠਿਆ।
ਇਸ ਸਭ ਤੋਂ ਇਲਾਵਾ ਦਸਵੀਂ ਜਮਾਤ ਦੇ ਬੋਰਡ ਨਤੀਜੇ ਵਿੱਚੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ (2025-26) ਸੈਸ਼ਨ ਦੌਰਾਨ ਸੌ ਪ੍ਰਤੀਸ਼ਤ ਹਾਜ਼ਰੀ ਲਈ ਅਤੇ ਕਿਸ ਮੇਂ ਕਿਤਨਾ ਹੈ ਦਮ ਪ੍ਰਤੀਯੋਗਤਾ ਵਿੱਚੋਂ ਚੁਣੇ ਗਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।ਅੰਤ ਵਿੱਚ ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫ਼ੀ ਜੀ ਨੇ ਆਪਣੇ ਭਾਸ਼ਣ ਦੌਰਾਨ ਸਮਾਗਮ ਵਿੱਚ ਪਹੁੰਚੇ ਮੁੱਖ -ਮਹਿਮਾਨ ਸਰਦਾਰ ਸੋਹੀ ਜੀ, ਵਿਸ਼ੇਸ਼ ਸਨਮਾਨਿਤ ਮਹਿਮਾਨ ਸ.ਰਾਜਬੀਰ ਸਿੰਘ ਜੀ,ਸ.ਹਰਜੀਤ ਸਿੰਘ ਅਰੋੜਾ ਜੀ, ਸ੍ਰੀਮਾਨ ਸੱਤਪਾਲ ਸ਼ਰਮਾ ਜੀ ਅਤੇ ਸ੍ਰੀਮਤੀ ਉਪਾਸਨਾ ਜੀ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿਦਿਲੋਂ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸ਼ਿਰਕਤ ਕਰਨ ਲਈ ਬੇਨਤੀ ਕੀਤੀ। ਭਾਸ਼ਣ ਦੌਰਾਨ ਪਿਤਾ -ਪੁੱਤਰਾਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਭਾਗ ਲੈਣ ਨਾਲ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤੇ ਹੋਰ ਮਜ਼ਬੂਤ ਬਣਦੇ ਹਨ ਅਤੇ ਸਕੂਲ ਤੇ ਪਰਿਵਾਰ ਦੇ ਦਰਮਿਆਨ ਨਜ਼ਦੀਕੀਆਂ ਵਧਾਉਂਦੇ ਹਨ। ਸਮਾਗਮ ਵਿੱਚ ਹਾਜ਼ਰ ਮਾਤਾ-ਪਿਤਾ ਅਤੇ ਮਹਿਮਾਨਾਂ ਨੇ ਵੀ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ।ਅੰਤ ਇਹ ਸਮਾਗਮ ਇੱਕ ਯਾਦਗਾਰੀ ਪਲ ਹੋ ਨਿਬੜਿਆ
ਵਿਸਾਖੀ ਸਮਾਗਮ ਮੌਕੇ ਪਿਤਾ-ਪੁੱਤਰ ਦੀਆਂ ਜੋੜੀਆਂ ਨੇ ਬੰਨ੍ਹਿਆ ਖਾਸ ਰੰਗ
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ